ਆਪਣਾ ਪੰਜਾਬ ਮੀਡਿਆ : ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਦੇ ਸਾਬਕਾ ਪ੍ਰਧਾਨ ਸ. ਭੁਪਿੰਦਰ ਸਿੰਘ ਬੋਪਾਰਾਏ ਦੇ ਅਮਰੀਕਾ ਵਿਚ ਰਹਿੰਦੇ ਭਰਾ ਸ. ਦਵਿੰਦਰ ਸਿੰਘ ਬੋਪਾਰਾਏ ਦੇ ਸਪੁੱਤਰ ਅਰਸ਼ ਸਿੰਘ ਜੀ ਪਿਛਲੇ ਸਮੇਂ ਦੌਰਾਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਜਿਹਨਾਂ ਦੀ ਯਾਦ ਵਿਚ ਅੱਜ ਉਨ੍ਹਾਂ ਦੇ ਜ਼ੱਦੀ ਪਿੰਡ ਰਿਆਲੀ ਕਲਾ ਜ਼ਿਲ੍ਹਾ ਗੁਰਦਾਸਪੁਰ ਗੁਰਦੁਆਰਾ ਸੰਤ ਹਰਨਾਮ ਸਿੰਘ ਜੀ ਬਗੀਚੀ ਵਾਲੇ, ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ।
ਭੋਗ ਉਪਰੰਤ ਕਥਾ ਵਾਚਕ ਗਿਆਨੀ ਗੁਰਭੇਜ ਸਿੰਘ ਜੀ, ਬਾਬਾ ਬਲਦੇਵ ਸਿੰਘ ਜੀ ਕੀਰਤਨੀਏ ਭਾਈ ਦਿਲਬਾਗ ਸਿੰਘ ਜੀ, ਭਾਈ ਬਹੁਲੀਨ ਸਿੰਘ ਜੀ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ। ਇਸ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ ਅਰਸ਼ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਸ ਮੌਕੇ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਸਿੰਘ ਜੈਂਤੀਪੁਰ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਸ. ਭੁਪਿੰਦਰ ਸਿੰਘ ਬੋਪਾਰਾਏ ਯੂ ਐਸ ਏ ਸ. ਦਵਿੰਦਰ ਸਿੰਘ ਯੂ ਐਸ ਏ ਅਤੇ ਸਮੂਹ ਪਰਿਵਾਰ ਵੱਲੋਂ ਦੁੱਖ ਦੀ ਘੜੀ ਵਿੱਚ ਪਹੁੰਚੇ ਰਿਸ਼ਤੇਦਾਰ ਸਨੇਹੀ ਅਤੇ ਹੋਰਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸਰਪੰਚ ਲਖਵਿੰਦਰ ਸਿੰਘ , ਭਾਈ ਰਣਜੀਤ ਸਿੰਘ ਹਰਭਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਹੋਰ ਹਾਜ਼ਰ ਸਨ।

