ਆਪਣਾ ਪੰਜਾਬ ਮੀਡੀਆ : ਨਿਊਯਾਰਕ ਦੇ ਉਘੇ ਸਮਾਜ ਸੇਵੀ ਤੇ IOC USA ਹਰਿਆਣਾ ਚੈਪਟਰ ਦੇ ਪ੍ਰਧਾਨ ਅਮਰ ਸਿੰਘ ਗੁਲਸ਼ਨ ਨੇ ਭਾਰਤ ਫੇਰੀ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਨਾਲ ਖਾਸ ਮੁਲਾਕਾਤ ਕੀਤੀ , ਜਿਥੇ ਉਹਨਾਂ ਨੇ ਮੌਜੂਦਾ ਰਾਜਨੀਤਿਕ ਸਥਿਤੀ, ਨੌਜਵਾਨਾਂ ਦੀ ਰਾਜਨੀਤੀ ਵਿੱਚ ਭਾਗੀਦਾਰੀ, ਕਿਸਾਨਾਂ ਨਾਲ ਜੁੜੇ ਮੁੱਦੇ ਅਤੇ ਇਮਾਨਦਾਰ ਨੇਤ੍ਰਿਤਵ ਦੀ ਲੋੜ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਕਾਂਗਰਸੀ ਆਗੂ ਅਤੇ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿਚ ਆਪਣੀ ਸੇਵਾਵਾਂ ਨਿਭਾ ਰਹੇ ਪਾਰਟੀ ਵਰਕਰਾਂ ਦਾ ਲੋਕ ਸੇਵਾ ਪ੍ਰਤੀ ਤਜਰਬਾ ਅਤੇ ਸਮਰਪਣ ਪ੍ਰੇਰਣਾਦਾਇਕ ਹੈ। ਦੇਸ਼ ਅਤੇ ਸਮਾਜ ਦੀ ਏਕਤਾ ਅਤੇ ਵਿਕਾਸ ਲਈ ਅੱਗੇ ਵੀ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ । ਇਸ ਮੌਕੇ ਅਮਰ ਸਿੰਘ ਗੁਲਸ਼ਨ ਨੇ ਵੀ ਹੁੱਡਾ ਜੀ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਬਾਤਾਂ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਤੇ ਉਹਨਾਂ ਦੀ Indian Overseas Congress USA ਸੰਸਥਾ ਵਲੋਂ ਪਾਰਟੀ ਲਈ ਨਿਸ਼ਕਾਮ ਸੇਵਨ ਭਾਵਨਾ ਨਿਭਾਉਂਦਿਆਂ ਲੋਕ ਹਿੱਤ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣਗੇ।
ਜਿਕਰਯੋਗ ਹੈ ਕਿ ਇਸ ਮੁਲਾਕਾਤ ਦੌਰਾਨ ਅਮਰ ਸਿੰਘ ਗੁਲਸ਼ਨ ਨਾਲ ਅਮਰੀਕਾ ਦੇ ਉਘੇ ਸਮਾਜਸੇਵੀ ਤੇ ਰਾਜਨੀਤਿਕ ਸਖਸੀਅਤ ਲਖਵਿੰਦਰ ਸਿੰਘ ਪੱਪੀ ਵੀ ਵਿਸ਼ੇਸ਼ ਤੋਰ ਤੇ ਹਾਜ਼ਿਰ ਰਹੇ।

