ਗੌਰਵ ਧੀਰ ਨਾਲ ਕੋਈ ਬਿਜ਼ਨਸ ਸਬੰਧ ਨਹੀਂ: ਅਮਨ ਅਰੋੜਾ

News Online
1 Min Read

ਆਪਣਾ ਪੰਜਾਬ ਮੀਡੀਆ : Aman Arora ਨੇ ਕਿਹਾ ਹੈ ਕਿ ਮੈਸਰਜ਼ ਧੀਰ ਕੰਸਟਰੱਕਸ਼ਨ ਦੇ ਮਾਲਕ Gaurav Dhir ਨਾਲ ਉਨ੍ਹਾਂ ਦਾ ਕੋਈ ਬਿਜ਼ਨਸ ਸਬੰਧ ਨਹੀਂ, ਸਿਰਫ਼ ਦੋਸਤਾਨਾ ਰਿਸ਼ਤਾ ਹੈ। ਉਨ੍ਹਾਂ ਇਹ ਬਿਆਨ Enforcement Directorate (ED) ਦੀ ਛਾਪੇਮਾਰੀ ਤੋਂ ਬਾਅਦ ਆਏ ਵਿਵਾਦ ’ਤੇ ਦਿੱਤਾ।ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਬਦਨਾਮ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ED ਦੇ ਪਹਿਲੇ ਬਿਆਨ ਵਿੱਚ ਨਾ ਤਾਂ ਗੌਰਵ ਧੀਰ ਦਾ ਨਾਮ ਸੀ ਅਤੇ ਨਾ ਹੀ ਉਨ੍ਹਾਂ ਦਾ, ਪਰ ਬਾਅਦ ਵਿੱਚ ਜਾਰੀ ਬਿਆਨ ਵਿੱਚ ਦੋਵਾਂ ਦੇ ਨਾਮ ਜੋੜੇ ਗਏ।ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਲੋੜ ਪਈ ਤਾਂ ਆਪਣਾ ਮੋਬਾਈਲ ਫ਼ੋਨ ਵੀ ਫੋਰੈਂਸਿਕ ਜਾਂਚ ਲਈ ਦੇਣਗੇ। ਅਰੋੜਾ ਨੇ ਦਾਅਵਾ ਕੀਤਾ ਕਿ ਗੌਰਵ ਧੀਰ ਨਾਲ ਉਨ੍ਹਾਂ ਦੀ ਦੋਸਤੀ ਪਹਿਲਾਂ ਵੀ ਸੀ ਅਤੇ ਅੱਗੇ ਵੀ ਰਹੇਗੀ।

Share This Article
Leave a Comment

Leave a Reply