ਅਕਾਲੀ ਦਲ ਨੇ ਬੇਦਾਵਿਆਂ ਦਾ ਰਿਕਾਰਡ ਬਣਾਇਆ: ਗਿਆਨੀ ਹਰਪ੍ਰੀਤ ਸਿੰਘ

News Online
1 Min Read

ਆਪਣਾ ਪੰਜਾਬ ਮੀਡੀਆ : ਅਕਾਲੀ ਦਲ (ਪੁਨਰ ਸੁਰਜੀਤੀ) ਦੇ ਕੌਮੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧਰਮ ਦੀ ਮਰਿਆਦਾ ਬਹਾਲ ਰੱਖਣ ਦੀ ਲੜਾਈ ਲੜ ਰਹੇ ਹਨ। ਇਸ ਲਈ ਮਰਿਆਦਾ ਤੋੜਨ ਵਾਲੇ ਲੋਕਾਂ ਨਾਲ ਉਦੋਂ ਤੱਕ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਹ ਧਰਮ ਦੇ ਰਾਹ ’ਤੇ ਪਰਤ ਨਹੀਂ ਆਉਂਦੇ ਹਨ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ’ਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਜਿਸ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਾਲੀ ਮੁਕਤਿਆਂ ਦਾ ਬੇਦਾਵਾ ਪਾੜਿਆ ਸੀ, ਉਸੇ ਧਰਤੀ ’ਤੇ ਅਕਾਲ ਤਖ਼ਤ ਤੋਂ ਭਗੌੜੇ ਹੋਏ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਕੇ ਅਕਾਲ ਤਖ਼ਤ ਨੂੰ ਬੇਦਾਵਾ ਦਿੱਤਾ ਹੈ ਕਿ ਉਨ੍ਹਾਂ ਅਕਾਲ ਤਖ਼ਤ ਦੀ ਫਸੀਲ ਸਾਹਮਣੇ ਕਬੂਲ ਕੀਤੇ ਗੁਨਾਹ ਅਸਲ ਵਿਚ ਕੀਤੇ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨਿੱਤ ਨਵੇਂ ਬੇਦਾਵੇ ਦੇਣ ਦਾ ਰਿਕਾਰਡ ਬਣਾ ਰਿਹਾ ਹੈ।

Share This Article
Leave a Comment

Leave a Reply