ਪ੍ਰਬੰਧਕੀ ਫ਼ੈਸਲਿਆਂ ’ਚ ਦੇਰ ਲੋਕਾਂ ਨੂੰ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ: President Droupadi Murmu

News Online
1 Min Read

ਆਪਣਾ ਪੰਜਾਬ ਮੀਡੀਆ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਫ਼ੈਸਲੇ ਲੈਣ ਤੋਂ ਪਿੱਛੇ ਹਟਣਾ ਨੈਤਿਕਤਾ ਨਹੀਂ ਹੈ, ਬਲਕਿ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ ਹੈ। ਇੱਥੇ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕਰਨ ਆਏ 2024 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ ਏ ਐੱਸ) ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ, ‘‘ਤੁਹਾਨੂੰ ਇਮਾਨਦਾਰ ਅਤੇ ਨੈਤਿਕ ਹੋਣਾ ਪਵੇਗਾ। ਇਸ ਦੇ ਨਾਲ ਹੀ, ਤੁਹਾਨੂੰ ਨਤੀਜੇ ਵੀ ਦੇਣੇ ਪੈਣਗੇ।

ਆਈ ਏ ਐੱਸ ਅਧਿਕਾਰੀਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਨੂੰ ਸੌਂਪੀਆਂ ਗਈਆਂ ਤਾਕਤਾਂ ਦੀ ਵਰਤੋਂ ਕਰਨ।’’ ਰਾਸ਼ਟਰਪਤੀ ਨੇ ਕਿਹਾ, ‘‘ਫ਼ੈਸਲਾ ਲੈਣ ਤੋਂ ਬਚਣਾ ਜਾਂ ਪਿੱਛੇ ਹਟਣਾ ਕੋਈ ਨੈਤਿਕਤਾ ਨਹੀਂ ਕਹਾਉਂਦਾ। ਇਸ ਦੀ ਬਜਾਏ, ਲੋਕ ਹਿੱਤ ਅਤੇ ਸਥਾਪਤ ਵਿਵਸਥਾ ਦੇ ਅਨੁਕੂਲ ਸਹੀ ਫ਼ੈਸਲੇ ਲੈਣਾ ਹੀ ਨੈਤਿਕਤਾ ਦਾ ਅਸਲ ਤੱਤ ਹੈ। ਜਿਸ ਤਰ੍ਹਾਂ ਨਿਆਂ ਦੇਣ ਵਿੱਚ ਦੇਰੀ ਨੂੰ ਨਿਆਂ ਤੋਂ ਇਨਕਾਰ ਮੰਨਿਆ ਜਾਂਦਾ ਹੈ, ਉਵੇਂ ਹੀ ਪ੍ਰਬੰਧਕੀ ਫ਼ੈਸਲੇ ਲੈਣ ਵਿੱਚ ਦੇਰ ਵੀ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ ਹੈ।

Share This Article
Leave a Comment

Leave a Reply