ਬਲਾਕ ਸਮਿਤੀ ਰਈਆ ਦੇ ਚੇਅਰਮੈਨ ਦੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤੀ

News Online
2 Min Read

ਆਪਣਾ ਪੰਜਾਬ ਮੀਡੀਆ : ਬਲਾਕ ਸਮਿਤੀ ਰਈਆ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਅਤੇ ਦੇਰ ਰਾਤ ਐਲਾਨੇ ਨਤੀਜੇ ਅਨੁਸਾਰ 25 ਮੈਂਬਰੀ ਸਮਿਤੀ ਵਿਚ 13 ਮੈਂਬਰ ਹਾਜ਼ਰ ਹੋਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਦੇ ਉਮੀਦਵਾਰ ਹਰਭਜਨ ਸਿੰਘ ਅਤੇ ਵਾਈਸ ਚੇਅਰਮੈਨ ਯੋਗਰਾਜ ਸਿੰਘ ਜੇਤੂ ਰਹੇ।

ਇਸ ਸਬੰਧੀ ਐੱਸ ਡੀ ਐੱਮ ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਰੱਖੀ ਗਈ। ਅੱਜ ਵੋਟਿੰਗ ਸਮੇਂ ਸਿਰਫ਼ 13 ਮੈਂਬਰ ਹਾਜ਼ਰ ਹੋਏ ਅਤੇ ਬਾਕੀ ਗੈਰਹਾਜ਼ਰ ਰਹੇ। ਇਸ ਮੌਕੇ ਹਰਭਜਨ ਸਿੰਘ ਚੇਅਰਮੈਨ ਅਤੇ ਯੋਗਰਾਜ ਸਿੰਘ ਵਾਈਸ ਚੇਅਰਮੈਨ ਚੁਣੇ ਗਏ।

ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਬਲਾਕ ਸਮਿਤੀ ਵਿਚ 6 ਮੈਂਬਰ, ਅਕਾਲੀ ਦਲ ਦੇ 6 ਮੈਂਬਰ ਅਤੇ 3 ਮੈਂਬਰ ਆਮ ਆਦਮੀ ਪਾਰਟੀ ਦੇ ਬਾਗ਼ੀ ਹੋ ਕੇ ਤੇ ਕੁੱਲ 15 ਮੈਂਬਰ ਚੋਣ ਵਿਚ ਹਾਜ਼ਰ ਹੋਣ ਲਈ ਪੁੱਜੇ ਤਾਂ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਹਿਣ ’ਤੇ ਉਨ੍ਹਾਂ ਦੇ ਮੈਂਬਰਾਂ ਨੂੰ ਕੁਝ ਲੋਕਾਂ ਦੀ ਸਹਾਇਤਾ ਨਾਲ ਰੋਕੀ ਰੱਖਿਆ ਅਤੇ ਇਕ ਕਮਰੇ ਵਿਚ ਬਿਠਾ ਦਿੱਤਾ ਅਤੇ ਧੱਕੇ ਨਾਲ 10 ਮੈਂਬਰਾਂ ਦੀ ਹਾਜ਼ਰੀ ਵਿਚ ਚੋਣ ਕਰਵਾ ਕੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਐਲਾਨ ਦਿੱਤੇ ਗਏ ਜਿਸ ਸਬੰਧੀ ਅਦਾਲਤ ਵਿਚ ਜਾ ਕਿ ਇਨਸਾਫ਼ ਪ੍ਰਾਪਤ ਕੀਤਾ ਜਾਵੇਗਾ।

Share This Article
Leave a Comment

Leave a Reply