ਲੱਗਦਾ ਹੈ ਕਿ Raghav Chadha ਨੇ ਸਮਝੌਤਾ ਕਰ ਲਿਆ ਹੈ: ਭਗਵੰਤ ਮਾਨ

News Online
1 Min Read

ਆਪਣਾ ਪੰਜਾਬ ਮੀਡਿਆ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪਾਰਟੀ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ (ਰਾਘਵ ਚੱਢਾ) ਨੇ ਸਮਝੌਤਾ ਕਰ ਲਿਆ ਹੈ। ਮਾਨ ਅੱਜ ਸਵੇਰੇ ਚੱਢਾ ਵੱਲੋਂ ਜਾਰੀ ਕੀਤੇ ਬਿਆਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਇਹ ਟਿੱਪਣੀ ਕੀਤੀ।

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਉਹ ਉਨ੍ਹਾਂ ਅਹਿਮ ਮੁੱਦਿਆਂ ‘ਤੇ ਵਾਕ-ਆਊਟ ਨਹੀਂ ਕਰਦੇ ਜਿੱਥੇ ਪਾਰਟੀ ਨੇ ਇੱਕ ਖਾਸ ਲਾਈਨ ਲਈ ਹੋਵੇ; ਪੱਛਮੀ ਬੰਗਾਲ ਵਿੱਚ ਵੋਟਾਂ ਕੱਟਣ ਵਿਰੁੱਧ ਬੋਲਣ ਲਈ ਤਿਆਰ ਨਹੀਂ ਹਨ; ਜਾਂ ਪਾਰਟੀ ਵਰਕਰਾਂ ਨੂੰ ਗ੍ਰਿਫਤਾਰ ਕਰਨ ਲਈ ਗੁਜਰਾਤ ਸਰਕਾਰ ਵਿਰੁੱਧ ਨਹੀਂ ਬੋਲਦੇ, ਤਾਂ ਕਾਰਵਾਈ ਕਰਨੀ ਹੀ ਪਵੇਗੀ। ਉਨ੍ਹਾਂ ਨੇ ਪਾਰਟੀ ਵ੍ਹਿਪ ਦੇ ਵਿਰੁੱਧ ਕਦਮ ਚੁੱਕਿਆ ਹੈ।” ਮਾਨ ਨੇ ਕਿਹਾ ਕਿ ਅਹਿਮ ਮੁੱਦੇ ਚੁੱਕਣ ਬਜਾਏ ਉਹ ਸਮੋਸੇ ਮਹਿੰਗੇ ਹੋਣ ਅਤੇ ਪੀਜ਼ਾ ਦੀ ਡਿਲੀਵਰੀ ਬਾਰੇ ਗੱਲ ਕਰ ਰਹੇ ਸਨ।

ਮਾਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸਾਰੀਆਂ ਪਾਰਟੀਆਂ ਅਕਸਰ ਸੰਸਦ ਵਿੱਚ ਨੇਤਾ ਬਦਲਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ, “2014-19 ਦੇ ਵਿਚਕਾਰ, ਪਹਿਲਾਂ ਡਾ. ਧਰਮਵੀਰ ਗਾਂਧੀ ਸਦਨ ਵਿੱਚ ਪਾਰਟੀ ਦੇ ਨੇਤਾ ਸਨ ਅਤੇ ਬਾਅਦ ਵਿੱਚ ਮੈਂ ਨੇਤਾ ਬਣਿਆ ਸੀ

Share This Article
Leave a Comment

Leave a Reply