Iran US conflict: ਅਮਰੀਕਾ ਨੇ ਹਮਲਾ ਕੀਤਾ ਤਾਂ ਖ਼ਿੱਤੇ ਤੋਂ ਬਾਹਰ ਤੱਕ ਜੰਗ ਫੈਲੇਗੀ: Iran

News Online
2 Min Read

ਆਪਣਾ ਪੰਜਾਬ ਮੀਡੀਆ : ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਨੇ ਮੁੜ ਹਮਲਾ ਕੀਤਾ ਤਾਂ ਉਹ ਜੰਗ ਨੂੰ ਮੱਧ ਪੂਰਬ (ਮਿਡਲ ਈਸਟ) ਤੋਂ ਬਾਹਰ ਤੱਕ ਫੈਲਾ ਦੇਵੇਗਾ। ਇਹ ਬਿਆਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਦਾਅਵੇ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਫ਼ੌਜੀ ਮੁਹਿੰਮ ਮੁੜ ਸ਼ੁਰੂ ਕਰਨ ਦੇ ਫ਼ੈਸਲੇ ਦੇ ਬਿਲਕੁਲ ਨੇੜੇ ਪਹੁੰਚ ਗਏ ਸਨ।

ਟਰੰਪ ਵੱਲੋਂ ਜੰਗਬੰਦੀ ਲਈ ‘ਅਪਰੇਸ਼ਨ ਐਪਿਕ ਫਿਊਰੀ’ ਰੋਕੇ ਜਾਣ ਦੇ ਛੇ ਹਫ਼ਤਿਆਂ ਬਾਅਦ ਵੀ ਜੰਗ ਖ਼ਤਮ ਕਰਨ ਸਬੰਧੀ ਗੱਲਬਾਤ ਤਕਰੀਬਨ ਰੁਕੀ ਹੋਈ ਹੈ। ਇਰਾਨ ਨੇ ਇਸ ਹਫ਼ਤੇ ਅਮਰੀਕਾ ਨੂੰ ਨਵੀਂ ਤਜਵੀਜ਼ ਦਿੱਤੀ ਸੀ, ਪਰ ਉਸ ਦੇ ਜਨਤਕ ਵੇਰਵਿਆਂ ਵਿੱਚ ਉਹੀ ਸ਼ਰਤਾਂ ਦੁਹਰਾਈਆਂ ਗਈਆਂ ਹਨ ਜਿਨ੍ਹਾਂ ਨੂੰ ਟਰੰਪ ਪਹਿਲਾਂ ਹੀ ਖ਼ਾਰਜ ਕਰ ਚੁੱਕੇ ਹਨ।

ਟਰੰਪ ਨੇ ਲੰਘੇ ਸੋਮਵਾਰ ਅਤੇ ਫਿਰ ਮੰਗਲਵਾਰ ਨੂੰ ਕਿਹਾ ਕਿ ਉਹ ਨਵੀਂ ਬੰਬਾਰੀ ਮੁਹਿੰਮ ਦਾ ਹੁਕਮ ਦੇਣ ਦੇ ਬਹੁਤ ਨੇੜੇ ਸਨ, ਪਰ ਕੂਟਨੀਤੀ ਨੂੰ ਹੋਰ ਸਮਾਂ ਦੇਣ ਲਈ ਉਨ੍ਹਾਂ ਨੇ ਆਖ਼ਰੀ ਪਲਾਂ ’ਚ ਇਸ ਨੂੰ ਟਾਲ ਦਿੱਤਾ। ਇਰਾਨ ਪਹਿਲਾਂ ਵੀ ਕਈ ਵਾਰ ਚਿਤਾਵਨੀ ਦੇ ਚੁੱਕਾ ਹੈ ਕਿ ਉਹ ਕਿਸੇ ਵੀ ਨਵੇਂ ਹਮਲੇ ਦਾ ਬਦਲਾ ਲੈਣ ਲਈ ਮੱਧ ਪੂਰਬ ਦੇ ਉਨ੍ਹਾਂ ਦੇਸ਼ਾਂ ’ਤੇ ਹਮਲਾ ਕਰੇਗਾ ਜਿੱਥੇ ਅਮਰੀਕੀ ਫ਼ੌਜਾਂ ਮੌਜੂਦ ਹਨ।  ਅੱਜ ਤਕਰੀਬਨ 40 ਲੱਖ ਬੈਰਲ ਤੇਲ ਨਾਲ ਲੱਦੇ ਦੋ ਵੱਡੇ ਚੀਨੀ ਟੈਂਕਰ ਹਰਮੁਜ਼ ਜਲ ਮਾਰਗ ’ਚੋਂ ਬਾਹਰ ਨਿਕਲੇ ਹਨ ਜੋ ਇਸ ਗੱਲ ਦਾ ਸੰਕੇਤ ਹੈ ਕਿ ਇਰਾਨ ਉਨ੍ਹਾਂ ਦੇਸ਼ਾਂ ਲਈ ਆਪਣੀ ਨਾਕਾਬੰਦੀ ਨੂੰ ਨਰਮ ਕਰਨ ਲਈ ਤਿਆਰ ਹੈ ਜਿਨ੍ਹਾਂ ਨੂੰ ਉਹ ਦੋਸਤ ਮੰਨਦਾ ਹੈ।

Share This Article
Leave a Comment

Leave a Reply