Canada Airports ’ਤੇ ਵੱਡਾ ਸਕੈਮ: ਨਸ਼ਾ ਤਸਕਰ ਬਦਲ ਰਹੇ ਸਮਾਨ ਦਾ ਟੈਗ; ਬੇਗੁਨਾਹ ਮੁਸਾਫ਼ਰਾਂ ਨੂੰ ਬਣਾਇਆ ਹਥਿਆਰ

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਵੱਡੇ ਹਵਾਈ ਅੱਡਿਆਂ, ਖ਼ਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ, ਇੱਕ ਬੇਹੱਦ ਖ਼ਤਰਨਾਕ ਅਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਹੋਇਆ ਹੈ। ਮੀਡੀਆ ਦੀ ਜਾਂਚ ਇਕਾਈ W-5 ਦੀ ਰਿਪੋਰਟ ਮੁਤਾਬਕ, ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ ਆਮ ਅਤੇ ਬੇਗੁਨਾਹ ਯਾਤਰੀਆਂ ਦੇ ਅਸਲੀ ਬੈਗਾਂ ਤੋਂ ਸੁਰੱਖਿਆ ਟੈਗ ਹਟਾ ਕੇ, ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਭਰੇ ਸੂਟਕੇਸਾਂ ’ਤੇ ਲਗਾ ਦਿੰਦੇ ਸਨ। ਇਹ ਨਸ਼ਿਆਂ ਵਾਲੇ ਬੈਗ ਫਿਰ ਵਿਦੇਸ਼ੀ ਮੰਜ਼ਿਲਾਂ ਵੱਲ ਭੇਜੇ ਜਾਂਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਟੋਰਾਂਟੋ ਏਅਰਪੋਰਟ ’ਤੇ ਕਰੀਬ 3,000 ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਇਹ ਗੋਰਖਧੰਦਾ ਬੇਖ਼ੌਫ਼ ਚੱਲ ਰਿਹਾ ਸੀ, ਜਿਸ ਨੇ ਕੈਨੇਡੀਅਨ ਹਵਾਈ ਅੱਡਿਆਂ ਵਿੱਚ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ।

Share This Article
Leave a Comment

Leave a Reply