12th Result: ਬਾਰ੍ਹਵੀਂ ਦੇ ਨਤੀਜਿਆਂ ਵਿੱਚ ਕੁੜੀਆਂ ਮੋਹਰੀ

News Online
1 Min Read

ਆਪਣਾ ਪੰਜਾਬ ਮੀਡੀਆ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਅੱਜ ਐਲਾਨੇ ਨਤੀਜਿਆਂ ਵਿਚ ਲੜਕੀਆਂ ਮੋਹਰੀ ਰਹੀਆਂ ਹਨ। ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ (ਮਾਨਸਾ) ਦੀ ਸਾਇੰਸ ਗਰੁੱਪ ਦੀ ਸੁਪਨੀਤ ਕੌਰ ਨੇ 500 ਵਿੱਚੋਂ 500 ਅੰਕ ਹਾਸਲ ਕਰ ਕੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਬੀ ਸੀ ਐੱਮ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਲੋਨੀ, ਫੋਕਲ ਪੁਆਇੰਟ ਲੁਧਿਆਣਾ ਦੀ ਸੁਹਾਨੀ ਚੌਹਾਨ ਹਿਊਮੈਨੇਟੀਜ਼ ਗਰੁੱਪ ਵਿੱਚ 500 ਅੰਕ ਲੈ ਕੇ ਦੂਜੇ ਸਥਾਨ ’ਤੇ ਰਹੀ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾ ਪੁਰੀ, ਲੁਧਿਆਣਾ ਦੀ ਹਿਊਮੈਨੇਟੀਜ਼ ਗਰੁੱਪ ਦੀ ਦਿਵਾਂਸ਼ੀ ਵੀ 500 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ।

ਤਿੰਨੋਂ ਵਿਦਿਆਰਥਣਾਂ ਦੇ ਅੰਕ ਬਰਾਬਰ ਹੋਣ ਕਰ ਕੇ ਜਨਮ ਮਿਤੀ ਦੇ ਆਧਾਰ ’ਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਦਿੱਤਾ ਗਿਆ ਹੈ। ਤਿੰਨੋਂ ਵਿਦਿਆਰਥਣਾਂ ਨੂੰ ਖੇਡ ਕੋਟੇ ਦੇ ਅੰਕਾਂ ਨੇ ਉੱਚੇ ਮੁਕਾਮ ’ਤੇ ਪਹੁੰਚਾਇਆ ਹੈ। ਸੁਪਨੀਤ ਕੌਰ ਤਲਵਾਰਬਾਜ਼ੀ (ਫੈਂਸਿੰਗ) ਦੀ ਕੌਮੀ ਪੱਧਰ ਦੀ ਖਿਡਾਰਨ ਹੈ। ਸੁਹਾਨੀ ਚੌਹਾਨ ਬੇਸਬਾਲ ਅਤੇ ਦਿਵਾਂਸ਼ੀ ਸਾਫ਼ਟਬਾਲ ਦੀ ਰਾਜ ਪੱਧਰੀ ਖਿਡਾਰਨ ਹੈ। ਮੈਰਿਟ ਲਿਸਟ ਵਿਚ ਸ਼ਾਮਲ 278 ਵਿਦਿਆਰਥੀਆਂ ਵਿਚ 217 ਲੜਕੀਆਂ ਅਤੇ 61 ਲੜਕੇ ਹਨ। ਇਨ੍ਹਾਂ ਵਿਚੋਂ 24 ਵਿਦਿਆਰਥੀ ਖੇਡ ਕੋਟੇ ਨਾਲ ਸਬੰਧਤ ਹਨ।

Share This Article
Leave a Comment

Leave a Reply