ਵਿਗਿਆਨਕ ਪ੍ਰਗਤੀ ਨੂੰ ਲੰਮੇ ਸਮੇਂ ਤੱਕ ‘ਤੰਗ ਨਜ਼ਰੀਏ’ ਨਾਲ ਦੇਖਿਆ ਗਿਆ: ਜੈਸ਼ੰਕਰ

News Online
1 Min Read

ਆਪਣਾ ਪੰਜਾਬ ਮੀਡੀਆ : ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਗਣਿਤ ਦੇ ਖੇਤਰ ਵਿੱਚ ਭਾਰਤੀ ਸੱਭਿਅਤਾ ਦੇ ਯੋਗਦਾਨ ‘ਤੇ ਆਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੁਨੀਆ ਵਿੱਚ ਵਿਗਿਆਨਕ ਪ੍ਰਗਤੀ ਨੂੰ ਲੰਮੇ ਸਮੇਂ ਤੱਕ “ਤੰਗ ਨਜ਼ਰੀਏ” ਨਾਲ ਦੇਖਿਆ ਗਿਆ ਅਤੇ ਇਤਿਹਾਸਕ ਗਲਤੀਆਂ ਨੂੰ ਸੁਧਾਰਨ ਦੀ ਲੋੜ ਹੈ।‘ਸ਼ੂਨਯ ਤੋਂ ਅਨੰਤ ਤੱਕ- ਗਣਿਤ ਵਿੱਚ ਭਾਰਤੀ ਸੱਭਿਅਤਾ ਦਾ ਯੋਗਦਾਨ’ ਸਿਰਲੇਖ ਹੇਠ ਲੱਗੀ ਇਹ ਪ੍ਰਦਰਸ਼ਨੀ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਅਤੇ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਹੈ।


ਜੈਸ਼ੰਕਰ ਨੇ ਕਿਹਾ ਕਿ ਆਧੁਨਿਕ ਇਤਿਹਾਸ ਵਿੱਚ ਵਿਗਿਆਨਕ ਤਰੱਕੀ ਨੂੰ ਅਕਸਰ ਵਕਤ ਅਤੇ ਭੂਗੋਲ ਦੀਆਂ ਹੱਦਾਂ ਵਿੱਚ ਬੰਨ੍ਹ ਕੇ ਦੇਖਿਆ ਗਿਆ, ਜਦਕਿ ਵੱਖ-ਵੱਖ ਸੱਭਿਅਤਾਵਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।ਇਸ ਦੌਰਾਨ ਉਨ੍ਹਾਂ ਨੇ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਪੈਰ ਗੁਆ ਚੁੱਕੇ ਲੋਕਾਂ ਲਈ ਨਕਲੀ ਅੰਗ ਉਪਲਬਧ ਕਰਵਾਉਣ ਵਾਸਤੇ ‘ਜੈਪੁਰ ਫੁੱਟ ਪ੍ਰੋਸਥੈਟਿਕਸ ਸੈਂਟਰ’ ਦਾ ਵੀ ਉਦਘਾਟਨ ਕੀਤਾ। ਇਹ ਕੇਂਦਰ ਐੱਨਜੀਓ ‘ਜੈਪੁਰ ਫੁੱਟ ਯੂਐੱਸਏ’ ਵੱਲੋਂ ਸਥਾਪਤ ਕੀਤਾ ਗਿਆ ਹੈ।

Share This Article
Leave a Comment

Leave a Reply