ਖ਼ਾਲਿਸਤਾਨੀ ਕੈਨੇਡਾ ਦੀ ਕੌਮੀ ਸੁਰੱਖਿਆ ਲਈ ਖ਼ਤਰਾ’

News Online
2 Min Read

ਆਪਣਾ ਪੰਜਾਬ ਮੀਡੀਆ : ਕੈਨੇਡੀਅਨ ਸੁਰੱਖਿਆ ਖ਼ੁਫ਼ੀਆ ਸੇਵਾ (ਸੀ ਐੱਸ ਆਈ ਐੱਸ) ਨੇ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਵਿੱਚ ਕੈਨੇਡਾ ’ਚ ਖ਼ਾਲਿਸਤਾਨੀਆਂ ਦੇ ਪੈਦਾ ਕੀਤੇ ਖ਼ਤਰੇ ਨੂੰ ਸਵੀਕਾਰ ਕੀਤਾ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿੱਚ ਚੱਲ ਰਹੀ ਉਥਲ-ਪੁਥਲ ਦਰਮਿਆਨ ਭਾਰਤ, ਚੀਨ, ਰੂਸ, ਇਰਾਨ ਅਤੇ ਕਈ ਹੋਰ ਦੇਸ਼ਾਂ ਨੇ ਕੈਨੇਡਿਆਈ ਸਿਆਸਤ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਹੈ।

ਰਿਪੋਰਟ ਮੁਤਾਬਕ, ‘‘ਸਾਲ 2025 ਵਿੱਚ, ਕੈਨੇਡਾ ਵਿਰੁੱਧ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਕਰਨ ਵਾਲੇ ਮੁੱਖ ਦੇਸ਼ ਭਾਰਤ, ਚੀਨ, ਰੂਸ, ਇਰਾਨ ਅਤੇ ਪਾਕਿਸਤਾਨ ਰਹੇ; ਹਾਲਾਂਕਿ ਬਦਲਦੀਆਂ ਭੂ-ਸਿਆਸੀ ਹਕੀਕਤਾਂ ਅਤੇ ਵਧ ਰਹੇ ਬਹੁ-ਧਰੁਵੀ ਵਿਸ਼ਵ ਵਾਤਾਵਰਨ ਕਾਰਨ, ਸਿਰਫ਼ ਇਹੀ ਅਜਿਹੇ ਦੇਸ਼ ਨਹੀਂ ਹਨ ਜਿਨ੍ਹਾਂ ਨੇ ਕੈਨੇਡਾ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ।’’ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਨੇ ਵੱਡੀਆਂ ਸਿਆਸੀ ਹਸਤੀਆਂ, ਪੱਤਰਕਾਰਾਂ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧ ਬਣਾਏ ਹੋਏ ਹਨ, ਜਿਸ ਦੇ ਨਤੀਜੇ ਵਜੋਂ ਕੈਨੇਡਾ ਵਿੱਚ ਕੌਮਾਂਤਰੀ ਦਮਨ ਦੇ ਹਾਲਾਤ ਪੈਦਾ ਹੋਏ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਏਅਰ ਇੰਡੀਆ ਫਲਾਈਟ 182 ਵਿੱਚ ਹੋਏ ਬੰਬ ਧਮਾਕੇ ਦੀ 40ਵੀਂ ਵਰ੍ਹੇਗੰਢ ਸੀ, ਜਿਸ ਦੇ ਸ਼ੱਕੀ ਕੈਨੇਡਾ ਸਥਿਤ ਖ਼ਾਲਿਸਤਾਨੀ ਕੱਟੜਪੰਥੀ (ਸੀ ਬੀ ਕੇ ਈ) ਸਮੂਹਾਂ ਦੇ ਮੈਂਬਰ ਸਨ। ਇਹ ਅੱਜ ਵੀ ਕੈਨੇਡਿਆਈ ਇਤਿਹਾਸ ਦਾ ਸਭ ਤੋਂ ਘਾਤਕ ਅਤਿਵਾਦੀ ਹਮਲਾ ਹੈ, ਜਿਸ ਵਿੱਚ 329 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਕੈਨੇਡਿਆਈ ਸਨ। ਸਾਲ 2025 ਵਿੱਚ ਕੈਨੇਡਾ ’ਚ ਸੀ ਬੀ ਕੇ ਈ ਨਾਲ ਸਬੰਧਤ ਕੋਈ ਹਮਲਾ ਨਹੀਂ ਹੋਇਆ।

Share This Article
Leave a Comment

Leave a Reply