ਆਪਣਾ ਪੰਜਾਬ ਮੀਡੀਆ : ਅਮਰੀਕਾ ਆਪਣੀ 250ਵੀਂ ਵਰ੍ਹੇਗੰਢ ਮੌਕੇ ਖਾਸ ਲਿਮਿਟਡ ਐਡੀਸ਼ਨ ਪਾਸਪੋਰਟ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਦੀ ਤਸਵੀਰ ਅਤੇ ਸੋਨੇ ਵਰਗੇ ਦਸਤਖ਼ਤ ਸ਼ਾਮਲ ਹੋਣਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗਟ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਇਹ ਪਾਸਪੋਰਟ ਸੀਮਿਤ ਗਿਣਤੀ ਵਿੱਚ ਜਾਰੀ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ, ਇਹ ਵਿਸ਼ੇਸ਼ ਪਾਸਪੋਰਟ ਸਿਰਫ਼ ਵਾਸ਼ਿੰਗਟਨ ਡੀਸੀ ਵਿੱਚ ਹੀ ਉਪਲਬਧ ਹੋਵੇਗਾ ਅਤੇ ਸਟਾਕ ਖ਼ਤਮ ਹੋਣ ਤੱਕ ਦਿੱਤਾ ਜਾਵੇਗਾ। ਇਸ ਲਈ ਕੋਈ ਵਾਧੂ ਫੀਸ ਨਹੀਂ ਲੱਗੇਗੀ, ਪਰ ਇਹ ਸਪਸ਼ਟ ਨਹੀਂ ਕਿ ਬਿਨੈਕਾਰਾਂ ਨੂੰ ਇਸ ਨੂੰ ਚੁਣਨ ਦਾ ਬਦਲ ਮਿਲੇਗਾ ਜਾਂ ਨਹੀਂ।
ਇਸ ਦੇ ਦੂਜੇ ਡਿਜ਼ਾਈਨ ਵਿੱਚ ਅਮਰੀਕਾ ਦੇ ਫਾਉਂਡਿੰਗ ਫਾਦਰਜ਼ ਦੀ ਇਤਿਹਾਸਕ ਪੇਂਟਿੰਗ ਵੀ ਸ਼ਾਮਲ ਹੋਵੇਗੀ। ਆਮ ਤੌਰ ‘ਤੇ ਲੋਕਤਾਂਤਰਿਕ ਦੇਸ਼ਾਂ ਦੇ ਪਾਸਪੋਰਟਾਂ ਵਿੱਚ ਮੌਜੂਦਾ ਆਗੂਆਂ ਦੀਆਂ ਤਸਵੀਰਾਂ ਨਹੀਂ ਹੁੰਦੀਆਂ, ਸਗੋਂ ਇਤਿਹਾਸਕ ਘਟਨਾਵਾਂ ਅਤੇ ਰਾਸ਼ਟਰੀ ਪ੍ਰਤੀਕ ਦਰਸਾਏ ਜਾਂਦੇ ਹਨ। ਮੌਜੂਦਾ ਅਮਰੀਕੀ ਪਾਸਪੋਰਟ ਵਿੱਚ ਚੰਦ ‘ਤੇ ਉਤਰਨ ਅਤੇ ਸਟੈਚੂ ਆਫ ਲਿਬਰਟੀ ਵਰਗੀਆਂ ਮਸ਼ਹੂਰ ਤਸਵੀਰਾਂ ਸ਼ਾਮਲ ਹਨ।

