ਮੈਨੂੰ Trump ਪ੍ਰਸ਼ਾਸਨ ਦਾ ਡਰ ਨਹੀਂ : Pope ਲਓ

News Online
1 Min Read

ਆਪਣਾ ਪੰਜਾਬ ਮੀਡੀਆ : ਪੋਪ ਲੀਓ 14ਵੇਂ ਨੇ ਅੱਜ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਤੋਂ ਨਹੀਂ ਡਰਦੇ। ਉਨ੍ਹਾਂ ਇਰਾਨ ਖ਼ਿਲਾਫ਼ ਅਮਰੀਕਾ-ਇਜ਼ਰਾਈਲ ਜੰਗ ਸਬੰਧੀ ਆਪਣੇ ਸ਼ਾਂਤੀ ਸੁਨੇਹੇ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੀ ਗਈ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਕਿਹਾ ਕਿ ਵੈਟੀਕਨ ਦੀ ਸ਼ਾਂਤੀ ਤੇ ਸੁਲ੍ਹਾ ਦੀ ਅਪੀਲ ‘ਬਾਈਬਲ ਦੇ ਪਵਿੱਤਰ ਉਪਦੇਸ਼ਾਂ’ ਮੁਤਾਬਕ ਸੀ। ਅਲਜੀਰੀਆ ਲਈ ਰਵਾਨਾ ਹੋ ਰਹੇ ਪੋਪ ਲੀਓ ਨੇ ਪੈਪਲ ਜਹਾਜ਼ ’ਚ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ਾਂਤੀ ਲਈ ਸਾਧਾਰਨ ਅਪੀਲ ਅਤੇ ਇਰਾਨ ਤੇ ਹੋਰਨਾਂ ਥਾਵਾਂ ਉੱਤੇ ਜੰਗ ਨੂੰ ਹੱਲਾਸ਼ੇਰੀ ਦੇ ਕੇ ‘ਸਭ ਤੋਂ ਤਾਕਤਵਾਰ ਹੋਣ ਦੇ ਭਰਮ’ ਦੀ ਨਿਖੇਧੀ ਕਰ ਕੇ ਉਨ੍ਹਾਂ ਟਰੰਪ ਜਾਂ ਕਿਸੇ ਹੋਰ ਉੱਤੇ ਸਿੱਧਾ ਹਮਲਾ ਨਹੀਂ ਕੀਤਾ ਹੈ।

ਚੇਤੇ ਰਹੇ ਕਿ ਟਰੰਪ ਨੇ ਅਮਰੀਕਾ ਵਿੱਚ ਪੈਦਾ ਹੋਏ ਪੋਪ ਲੀਓ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪੋਪ ਬਹੁਤ ਚੰਗਾ ਕੰਮ ਕਰ ਰਹੇ ਹਨ। ਉਹ ਬਹੁਤ ਉਦਾਰਵਾਦੀ ਵਿਅਕਤੀ ਹਨ ਤੇ ਉਨ੍ਹਾਂ ਨੂੰ ‘ਕੱਟੜਵਾਦੀ ਖੱਬੇ ਪੱਖੀਆਂ ਨੂੰ ਖ਼ੁਸ਼ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਉਹ ਪੋਪ ਲੀਓ ਦੇ ਪ੍ਰਸ਼ੰਸਕ ਨਹੀਂ ਹਨ।

Share This Article
Leave a Comment

Leave a Reply