ਜੰਗਬੰਦੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਇਜ਼ਰਾਈਲ ਦੀਆਂ ਹਰਕਤਾਂ : ਅਰਘਚੀ

News Online
1 Min Read

ਆਪਣਾ ਪੰਜਾਬ ਮੀਡੀਆ : ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਘਚੀ ਦਾ ਕਹਿਣਾ ਹੈ ਕਿ ਜੇ ਅਮਰੀਕਾ ਇਜ਼ਰਾਈਲ ਨੂੰ ਲੈਬਨਾਨ ’ਤੇ ਹਮਲੇ ਜਾਰੀ ਰੱਖਣ ਦਿੰਦਾ ਹੈ, ਤਾਂ ਇਹ ਖੇਤਰੀ ਜੰਗਬੰਦੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਖੇਤਰ, ਖ਼ਾਸ ਕਰਕੇ ਲੈਬਨਾਨ ਵਿੱਚ ਜੰਗਬੰਦੀ ਲਾਗੂ ਹੋਣੀ ਜ਼ਰੂਰੀ ਹੈ। ਉਨ੍ਹਾਂ ਅਮਰੀਕਾ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਇਜ਼ਰਾਈਲ ਦੇ ਕਦਮਾਂ ਨੂੰ ਨਹੀਂ ਰੋਕਦਾ, ਤਾਂ ਇਸ ਨਾਲ ਕੂਟਨੀਤੀ ਨੂੰ ਨੁਕਸਾਨ ਹੋਵੇਗਾ।

ਇਸ ਸੰਦਰਭ ਵਿੱਚ ਉਨ੍ਹਾਂ ਨੇ ਨੇਤਨਾਯਾਹੂ ਨੂੰ ਵੀ ਲੰਮੇਂ ਹੱਥੀਂ ਲੈਂਦਿਆਂ ਇਸ਼ਾਰਾ ਕੀਤਾ ਕਿ ਉਹ ਆਪਣੀਆਂ ਅੰਦਰੂਨੀ ਕਾਨੂੰਨੀ ਮੁਸ਼ਕਲਾਂ ਕਰਕੇ ਲੜਾਈ ਜਾਰੀ ਰੱਖ ਰਹੇ ਹਨ। ਇਸ ਦੌਰਾਨ, ਇਰਾਨ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਜੇ ਲੈਬਨਾਨ ਨੂੰ ਜੰਗਬੰਦੀ ਵਿੱਚ ਸ਼ਾਮਲ ਨਾ ਕੀਤਾ ਗਿਆ, ਤਾਂ ਉਹ ਸਖਤ ਜਵਾਬ ਦੇ ਸਕਦਾ ਹੈ। ਇਹ ਮਾਮਲਾ ਹੁਣ ਜੰਗਬੰਦੀ ਦੇ ਭਵਿੱਖ ਲਈ ਵੱਡੀ ਚੁਣੌਤੀ ਬਣ ਗਿਆ ਹੈ।

Share This Article
Leave a Comment

Leave a Reply