ਆਪਣਾ ਪੰਜਾਬ ਮੀਡੀਆ : ਫੋਰਡ ਵੱਲੋਂ ਕੈਨੇਡਾ ਭਰ ‘ਚੋਂ 31,000 ਤੋਂ ਵੱਧ ਵਾਹਨਾਂ ਨੂੰ ਵਾਪਸ ਮੰਗਵਾਇਆ ਗਿਆ ਹੈ। ਇਹ ਫੈਸਲਾ ਵਿੰਡਸ਼ੀਲਡ ਵਾਈਪਰ ਆਰਮ ਵਿੱਚ ਖਾਮੀ ਦੇ ਕਾਰਨ ਲਿਆ ਗਿਆ ਹੈ। ਇਸ ਦੌਰਾਨ ਫੋਰਡ ਐਕਸਪੇਡੀਸ਼ਨ ਅਤੇ ਲਿੰਕਨ ਨੈਵੀਗੇਟਰ ਦੇ 2021 ਤੋਂ 2023 ਮਾਡਲ ਸ਼ਾਮਲ ਹਨ। ਨਾਲ ਹੀ ਕੁਝ ਸੁਪਰ ਡਿਊਟੀ ਟਰੱਕ ਵੀ ਪ੍ਰਭਾਵਿਤ ਹਨ। ਕੰਪਨੀ ਮੁਤਾਬਕ, ਵਾਈਪਰ ਆਰਮ ਠੀਕ ਤਰੀਕੇ ਨਾਲ ਫਿਟ ਨਾ ਹੋਣ ਕਾਰਨ ਉਹ ਢਿੱਲੇ ਹੋ ਸਕਦੇ ਹਨ ਜਾਂ ਕੰਮ ਕਰਨਾ ਬੰਦ ਕਰ ਸਕਦੇ ਹਨ, ਜਿਸ ਨਾਲ ਡਰਾਈਵਰ ਦੀ ਵਿਜ਼ੀਬਿਲਟੀ ਘੱਟ ਹੋ ਸਕਦੀ ਹੈ ਅਤੇ ਹਾਦਸੇ ਦਾ ਖ਼ਤਰਾ ਵੱਧ ਸਕਦਾ ਹੈ। ਇਸ ਸਮੱਸਿਆ ਕਾਰਨ ਹੁਣ ਤੱਕ ਕਿਸੇ ਵੀ ਹਾਦਸੇ ਦੀ ਰਿਪੋਰਟ ਨਹੀਂ ਆਈ। ਪ੍ਰਭਾਵਿਤ ਵਾਹਨ ਮਾਲਕਾਂ ਨੂੰ ਸੂਚਨਾ ਭੇਜੀ ਜਾਵੇਗੀ ਅਤੇ ਡੀਲਰ ਕੋਲ ਮੁਫ਼ਤ ਮੁਰੰਮਤ ਕੀਤੀ ਜਾਵੇਗੀ।

