ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਦੀ ਆਨਲਾਈਨ ਸੁਰੱਖਿਆ ਏਜੰਸੀ ਨੇ Meta, Snap Inc., TikTok ਅਤੇ YouTube ਸਮੇਤ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ’ਤੇ ਦੋਸ਼ ਲਗਾਇਆ ਹੈ ਕਿ ਉਹ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰੋਕਣ ਲਈ ਪੂਰੇ ਕਦਮ ਨਹੀਂ ਚੁੱਕ ਰਹੀਆਂ।ਰਿਪੋਰਟ ਮੁਤਾਬਕ, ਲੱਖਾਂ ਖਾਤੇ ਬੰਦ ਹੋਣ ਦੇ ਬਾਵਜੂਦ ਵੀ ਬੱਚੇ ਨਵੇਂ ਖਾਤੇ ਬਣਾ ਰਹੇ ਹਨ ਅਤੇ ਉਮਰ ਜਾਂਚ ਸਿਸਟਮ ਨੂੰ ਆਸਾਨੀ ਨਾਲ ਪਾਰ ਕਰ ਰਹੇ ਹਨ। ਅਧਿਕਾਰੀਆਂ ਹੁਣ ਇਨ੍ਹਾਂ ਕੰਪਨੀਆਂ ਵਿਰੁੱਧ ਅਦਾਲਤੀ ਕਾਰਵਾਈ ’ਤੇ ਵਿਚਾਰ ਕਰ ਰਹੇ ਹਨ, ਜਿੱਥੇ 4.95 ਕਰੋੜ ਆਸਟਰੇਲੀਆਈ ਡਾਲਰ ਤੱਕ ਜੁਰਮਾਨਾ ਲੱਗ ਸਕਦਾ ਹੈ।ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਕੰਪਨੀਆਂ ਜਾਣਬੁੱਝ ਕੇ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੀਆਂ, ਜਦਕਿ ਕੰਪਨੀਆਂ ਦਾ ਕਹਿਣਾ ਹੈ ਕਿ ਆਨਲਾਈਨ ਉਮਰ ਦੀ ਸਹੀ ਪਛਾਣ ਕਰਨਾ ਪੂਰੀ ਇੰਡਸਟਰੀ ਲਈ ਵੱਡੀ ਚੁਣੌਤੀ ਹੈ।

