ਆਸਟਰੇਲੀਆ ਅਤੇ EU ਵਿਚਕਾਰ ਇਤਿਹਾਸਕ ਵਪਾਰਕ ਸਮਝੌਤਾ: 8 ਸਾਲਾਂ ਦੀ ਉਡੀਕ ਹੋਈ ਖ਼ਤਮ

News Online
1 Min Read

ਆਪਣਾ ਪੰਜਾਬ ਮੀਡੀਆ : ਲੰਬੇ ਸਮੇਂ ਤੋਂ ਚੱਲ ਰਹੀ ਜੱਦੋ-ਜਹਿਦ ਤੋਂ ਬਾਅਦ ਅੱਜ ਆਸਟਰੇਲੀਆ ਅਤੇ ਯੂਰਪੀ ਸੰਘ (EU) ਨੇ ਇੱਕ ਵੱਡੇ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਸਮਝੌਤਾ ਅੱਠ ਸਾਲਾਂ ਦੀ ਗੱਲਬਾਤ ਤੋਂ ਬਾਅਦ ਸਿਰੇ ਚੜ੍ਹਿਆ ਹੈ। ਇਸ ਤਹਿਤ ਆਸਟਰੇਲੀਆ ਭੇਜੀਆਂ ਜਾਣ ਵਾਲੀਆਂ 99 ਫੀਸਦ ਤੋਂ ਵੱਧ ਯੂਰਪੀਅਨ ਵਸਤੂਆਂ ’ਤੇ ਟੈਰਿਫ਼ (ਟੈਕਸ) ਖ਼ਤਮ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ, ਆਸਟਰੇਲੀਆ ਦੇ ਮਹੱਤਵਪੂਰਨ ਖਣਿਜਾਂ (Critical Minerals) ਦੇ ਬਰਾਮਦ ’ਤੇ ਵੀ ਕੋਈ ਟੈਕਸ ਨਹੀਂ ਲੱਗੇਗਾ, ਜਿਸ ਨਾਲ ਗਲੋਬਲ ਸਪਲਾਈ ਚੇਨ ਨੂੰ ਸਥਿਰ ਕਰਨ ਵਿੱਚ ਮਦਦ ਮਿਲੇਗੀ।ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਨੂੰ ਦੋਵਾਂ ਪਾਸਿਆਂ ਲਈ ਵੱਡੀ ਜਿੱਤ ਦੱਸਿਆ ਹੈ। ਅਲਬਾਨੀਜ਼ ਅਨੁਸਾਰ, ਇਹ ਸਮਝੌਤਾ ਆਸਟਰੇਲੀਆਈ ਅਰਥਵਿਵਸਥਾ ਨੂੰ ਸਾਲਾਨਾ ਲਗਭਗ 10 ਬਿਲੀਅਨ ਆਸਟਰੇਲੀਆਈ ਡਾਲਰ ਦਾ ਫਾਇਦਾ ਪਹੁੰਚਾਏਗਾ। ਖੇਤੀਬਾੜੀ ਖੇਤਰ ਵਿੱਚ, ਵਾਈਨ, ਫਲ ਅਤੇ ਚਾਕਲੇਟ ’ਤੇ ਟੈਰਿਫ਼ ਤੁਰੰਤ ਜ਼ੀਰੋ ਹੋ ਜਾਣਗੇ, ਜਦੋਂਕਿ ਪਨੀਰ ’ਤੇ ਟੈਕਸ ਅਗਲੇ ਤਿੰਨ ਸਾਲਾਂ ਵਿੱਚ ਖ਼ਤਮ ਹੋਵੇਗਾ।

Share This Article
Leave a Comment

Leave a Reply