ਵਾਰਤਾ ਦੀ ਚਰਚਾ ਦਰਮਿਆਨ ਇਰਾਨ ਵੱਲੋਂ ਹਮਲੇ ਜਾਰੀ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜੰਗ ਖ਼ਤਮ ਕਰਨ ਲਈ ਵਾਰਤਾ ਕੀਤੇ ਜਾਣ ਦੀ ਚਰਚਾ ਦਰਮਿਆਨ ਇਰਾਨ ਨੇ ਇਜ਼ਰਾਈਲ ਅਤੇ ਅਰਬ ਮੁਲਕਾਂ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਹਮਲੇ ਜਾਰੀ ਰੱਖੇ ਹਨ। ਟਰੰਪ ਨੇ ਭਾਵੇਂ ਇਰਾਨ ’ਤੇ ਪੰਜ ਦਿਨਾਂ ਲਈ ਹਮਲੇ ਟਾਲ ਦਿੱਤੇ ਹਨ ਪਰ ਇਜ਼ਰਾਈਲ ਵੱਲੋਂ ਇਰਾਨ ਅਤੇ ਲਿਬਨਾਨ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਰੈਵੋਲਿਊਸ਼ਨਰੀ ਗਾਰਡ ਨਾਲ ਸਬੰਧਤ ਖ਼ਬਰ ਏਜੰਸੀ ਫ਼ਾਰਸ ਨੇ ਦਾਅਵਾ ਕੀਤਾ ਕਿ ਇਰਾਨ ਦੇ ਦੋ ਊਰਜਾ ਟਿਕਾਣਿਆਂ ’ਤੇ ਹਮਲੇ ਕੀਤੇ ਗਏ ਹਨ। ਇਸਫਹਾਨ ’ਚ ਕੁਦਰਤੀ ਗੈਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ; ਖ਼ੁੱਰਮਸ਼ਹਿਰ ਬਿਜਲੀ ਪਲਾਂਟ ਲਈ ਬਣੀ ਗੈਸ ਪਾਈਪਲਾਈਨ ’ਤੇ ਹਮਲਾ ਹੋਇਆ।

ਟਰੰਪ ਵੱਲੋਂ ਇਰਾਨ ਨਾਲ ਵਾਰਤਾ ਬਾਰੇ ਦਿੱਤੇ ਗਏ ਵੇਰਵਿਆਂ ਨੂੰ ਲੈ ਕੇ ਵਿਵਾਦ ਹੈ ਕਿਉਂਕਿ ਇਰਾਨ ਨੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ। ਇਰਾਨ ਨੇ ਮੰਗਲਵਾਰ ਤੜਕੇ ਇਜ਼ਰਾਈਲ ’ਤੇ ਕਈ ਮਿਜ਼ਾਈਲਾਂ ਦਾਗ਼ੀਆਂ। ਤਲ ਅਵੀਵ ’ਚ 100 ਕਿਲੋਗ੍ਰਾਮ (220 ਪੌਂਡ) ਹਥਿਆਰ ਲਿਜਾਣ ਦੇ ਸਮਰੱਥ ਮਿਜ਼ਾਈਲ ਇਜ਼ਰਾਇਲੀ ਰੱਖਿਆ ਪ੍ਰਣਾਲੀ ਨੂੰ ਝਕਾਨੀ ਦੇ ਕੇ ਸ਼ਹਿਰ ਦੇ ਐਨ ਵਿਚਕਾਰ ਸੜਕ ’ਤੇ ਡਿੱਗੀ। ਇਸ ਨਾਲ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਉਧਰ, ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਦੱਖਣ-ਪੂਰਬ ’ਚ ਸਥਿਤ ਰਿਹਾਇਸ਼ੀ ਅਪਾਰਟਮੈਂਟ ਨੂੰ ਨਿਸ਼ਾਨਾ ਬਣਾਇਆ ਜਿਸ ’ਚ ਦੋ ਜਣੇ ਮਾਰੇ ਗਏ।

Share This Article
Leave a Comment

Leave a Reply