ਰੂਸੀ ਹਮਲੇ ਮਗਰੋਂ ਮੋਲਦੋਵਾ ’ਚ ਜਲ ਸੰਕਟ

News Online
1 Min Read

ਆਪਣਾ ਪੰਜਾਬ ਮੀਡੀਆ : ਯੂਕਰੇਨ ’ਚ ਪਣ ਬਿਜਲੀ ਪਲਾਂਟ ’ਤੇ ਰੂਸ ਦੇ ਹਮਲੇ ਮਗਰੋਂ ਨਿਸਤਰ ਦਰਿਆ, ਤੇਲ ਕਾਰਨ ਪ੍ਰਦੂਸ਼ਿਤ ਹੋ ਜਾਣ ਦੀ ਵਜ੍ਹਾ ਨਾਲ ਗੁਆਂਢੀ ਮੁਲਕ ਮੋਲਦੋਵਾ ’ਚ ਪਾਣੀ ਦੀ ਸਪਲਾਈ ’ਚ ਅੜਿੱਕਾ ਪਿਆ ਹੈ ਅਤੇ ਹਜ਼ਾਰਾਂ ਲੋਕ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਇਹ ਦਰਿਆ ਯੂਕਰੇਨ ਤੇ ਮੋਲਦੋਵਾ ਦੋਵਾਂ ਮੁਲਕਾਂ ਵਿੱਚੋਂ ਵਗਦਾ ਹੈ।

ਮੋਲਦੋਵਾ ਦੀ ਰਾਸ਼ਟਰਪਤੀ ਮਾਇਆ ਸੈਂਡੂ ਨੇ ਸੱਤ ਮਾਰਚ ਨੂੰ ਯੂਕਰੇਨ ਦੇ ਨੋਵੋਦਿਨਸਤ੍ਰੋਵਸਕ ਪਣ ਬਿਜਲੀ ਪਲਾਂਟ ’ਤੇ ਹੋਏ ਹਮਲੇ ਤੋਂ ਬਾਅਦ ਨਿਸਤਰ ਦਰਿਆ ’ਚ ਹੋਏ ਪ੍ਰਦੂਸ਼ਣ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਮੋਲਦੋਵਾ ’ਚ ਜਲ ਸਪਲਾਈ ਲਈ ਖ਼ਤਰਾ ਪੈਦਾ ਕਰ ਰਿਹਾ ਹੈ। ਇਹ ਪਲਾਂਟ ਮੋਲਦੋਵਾ ਦੀ ਯੂਕਰੇਨ ਨਾਲ ਲੱਗਦੀ ਉੱਤਰੀ ਸਰਹੱਦ ਤੋਂ ਤਕਰੀਬਨ 15 ਕਿਲੋਮੀਟਰ ਉੱਪਰ ਵੱਲ ਵਗਦਾ ਹੈ ਅਤੇ ਮੋਲਦੋਵਾ ਦੀ ਤਕਰੀਬਨ 25 ਲੱਖ ਆਬਾਦੀ ਦੇ ਕਰੀਬ 80 ਫ਼ੀਸਦ ਲੋਕਾਂ ਨੂੰ ਪਾਣੀ ਮੁਹੱਈਆ ਕਰਦਾ ਹੈ। ਰੂਸ ਨੇ 2022 ’ਚ ਯੂਕਰੇਨ ’ਤੇ ਹਮਲਾ ਕਰਨ ਤੋਂ ਬਾਅਦ ਡੈਮਾਂ ਤੇ ਬੰਦਰਗਾਹਾਂ ਜਿਹੇ ਯੂਕਰੇਨ ਦੇ ਗ਼ੈਰ-ਫ਼ੌਜੀ ਬੁਨਿਆਦੀ ਢਾਂਚੇ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਹੈ।

Share This Article
Leave a Comment

Leave a Reply