ਭਾਜਪਾ ਵੱਲੋਂ ਚਾਰ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ

News Online
1 Min Read

ਆਪਣਾ ਪੰਜਾਬ ਮੀਡੀਆ : ਭਾਰਤੀ ਜਨਤਾ ਪਾਰਟੀ (BJP) ਨੇ ਵੀਰਵਾਰ ਨੂੰ ਗੋਆ, ਕਰਨਾਟਕ, ਨਾਗਾਲੈਂਡ ਅਤੇ ਤ੍ਰਿਪੁਰਾ ਦੀਆਂ ਪੰਜ ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਸੀਟਾਂ ’ਤੇ 9 ਅਪਰੈਲ ਨੂੰ ਵੋਟਾਂ ਪੈਣਗੀਆਂ। ਪਾਰਟੀ ਹਾਈਕਮਾਂਡ ਵੱਲੋਂ ਜਾਰੀ ਸੂਚੀ ਅਨੁਸਾਰ, ਗੋਆ ਦੀ ਪੋਂਡਾ ਸੀਟ ਤੋਂ ਰਿਤੇਸ਼ ਰਵੀ ਨਾਇਕ, ਨਾਗਾਲੈਂਡ ਦੀ ਕੋਰੀਡਾਂਗ ਸੀਟ ਤੋਂ ਦਾਓਚੀਅਰ ਆਈ. ਇਮਚੇਨ ਅਤੇ ਤ੍ਰਿਪੁਰਾ ਦੀ ਧਰਮਨਗਰ ਸੀਟ ਤੋਂ ਜਹਰ ਚੱਕਰਵਰਤੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਰਨਾਟਕ ਦੀਆਂ ਦੋ ਮਹੱਤਵਪੂਰਨ ਸੀਟਾਂ ਲਈ ਵੀ ਪਾਰਟੀ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਬਾਗਲਕੋਟ ਸੀਟ ਤੋਂ ਵੀਰਭੱਦਰਯਾ ਚਰੰਤੀਮਠ ਚੋਣ ਲੜਨਗੇ, ਜਦਕਿ ਦਾਵਣਗੇਰੇ ਦੱਖਣੀ ਸੀਟ ਤੋਂ ਸ਼੍ਰੀਨਿਵਾਸ ਟੀ. ਦਾਸਕਰੀਅੱਪਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਨੇ ਇਨ੍ਹਾਂ ਚੋਣਾਂ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ ਅਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਕੇ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ।

Share This Article
Leave a Comment

Leave a Reply