ਇਰਾਨ 2026 ਫੀਫਾ ਵਿਸ਼ਵ ਕੱਪ ਤੋਂ ਹਟ ਸਕਦਾ ਹੈ: ਖੇਡ ਮੰਤਰੀ

News Online
1 Min Read

ਆਪਣਾ ਪੰਜਾਬ ਮੀਡੀਆ : ਇਰਾਨ ਦੇ ਖੇਡ ਮੰਤਰੀ ਅਹਿਮਦ ਦੁਨੀਆਮਾਲੀ ਨੇ ਕਿਹਾ ਹੈ ਕਿ ਮੌਜੂਦਾ ਤਣਾਅਪੂਰਨ ਹਾਲਾਤਾਂ ਕਾਰਨ ਇਰਾਨ 2026 ਫੀਫਾ ਵਿਸ਼ਵ ਕੱਪ ਵਿੱਚ ਹਿੱਸਾ ਨਹੀਂ ਲੈ ਸਕਦਾ। ਉਨ੍ਹਾਂ ਦਾ ਦੋਸ਼ ਹੈ ਕਿ ਅਮਰੀਕਾ ਵੱਲੋਂ ਦੇਸ਼ ਦੇ ਸਰਬਉੱਚ ਨੇਤਾ ਆਇਤੁੱਲਾ ਅਲੀ ਖਮੇਨੀ ਦੀ ਹੱਤਿਆ ਕੀਤੀ ਗਈ, ਜਿਸ ਤੋਂ ਬਾਅਦ ਅਜਿਹੇ ਹਾਲਾਤ ਬਣ ਗਏ ਹਨ ਕਿ ਟੀਮ ਨੂੰ ਵਿਸ਼ਵ ਕੱਪ ਲਈ ਭੇਜਣਾ ਸੰਭਵ ਨਹੀਂ।

ਸਰਕਾਰੀ ਟੀਵੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਰਾਨ ਵਿਰੁੱਧ ਹੋ ਰਹੀਆਂ ਕਾਰਵਾਈਆਂ ਅਤੇ ਜੰਗੀ ਸਥਿਤੀ ਵਿੱਚ ਦੇਸ਼ ਦੇ ਲੋਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਚਿੰਤਾ ਹੈ।

ਗੌਰਤਲਬ ਹੈ ਕਿ 2026 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਹੈ ਅਤੇ ਇਰਾਨ ਦੇ ਗਰੁੱਪ ਪੜਾਅ ਦੇ ਮੈਚ ਲਾਸ ਏਂਜਲਸ ਅਤੇ ਸੀਏਟਲ ਵਿੱਚ ਹੋਣੇ ਤੈਅ ਸਨ। ਇਰਾਨੀ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਮਹਿਦੀ ਤਾਜ ਨੇ ਵੀ ਕਿਹਾ ਕਿ ਮੌਜੂਦਾ ਹਮਲਿਆਂ ਅਤੇ ਤਣਾਅ ਦੇ ਮਾਹੌਲ ਵਿੱਚ ਟੀਮ ਭੇਜਣਾ ਔਖਾ ਹੈ।

Share This Article
Leave a Comment

Leave a Reply