ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੰਦਰੂਨੀ ਸੁਰੱਖਿਆ ਦਾ ਜਾਇਜ਼ਾ ਲਿਆ

News Online
1 Min Read

ਆਪਣਾ ਪੰਜਾਬ ਮੀਡੀਆ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਸਰਕਾਰ ਦੇ ਸਿਖਰਲੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਰਣਨੀਤਕ ਪੱਖੋਂ ਅਹਿਮ ਸੀਮਾਂਚਲ ਖੇਤਰ ਦੀ ਅੰਦਰੂਨੀ ਸੁਰੱਖਿਆ ਦਾ ਜਾਇਜ਼ਾ ਲਿਆ। ਸ਼ਾਹ ਪਿਛਲੇ ਤਿੰਨ ਦਿਨਾਂ ਤੋਂ ਬਿਹਾਰ ਦੇ ਦੌਰੇ ’ਤੇ ਹਨ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ, ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤੋਂ ਇਲਾਵਾ ਸੂਬੇ ਦੇ ਮੁੱਖ ਸਕੱਤਰ ਪ੍ਰਤਯਾਏ ਅਮ੍ਰਿਤ ਤੇ ਡੀ ਜੀ ਪੀ ਵਿਨੈ ਕੁਮਾਰ ਮੌਜੂਦ ਸਨ।

ਚੌਧਰੀ, ਜਿਨ੍ਹਾਂ ਕੋਲ ਨਿਤੀਸ਼ ਕੁਮਾਰ ਸਰਕਾਰ ’ਚ ਗ੍ਰਹਿ ਮੰਤਰਾਲਾ ਹੈ, ਨੇ ਪੂਰਨੀਆ ਦੇ ਹੋਟਲ ਵਿਚ ਹੋਈ ਉੱਚ ਪੱਧਰੀ ਬੈਠਕ ਦੀਆਂ ਤਸਵੀਰਾਂ ਵੀ ਐਕਸ ’ਤੇ ਸਾਂਝੀਆਂ ਕੀਤੀਆਂ। ਸ਼ਾਹ ਨੇ 25 ਫਰਵਰੀ ਨੂੰ ਲੈਂਡ ਪੋਰਟਜ਼ ਅਥਾਰਿਟੀ ਆਫ ਇੰਡੀਆ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਸੀ। ਉਹ ਵੀਰਵਾਰ ਨੂੰ ਅਰਰੀਆ ਗਏ, ਜਿੱਥੇ ਉਨ੍ਹਾਂ ਸਸ਼ਸਤਰ ਸੀਮਾ ਬਲ ਦੀਆਂ ਕਈ ਸਰਹੱਦੀ ਚੌਕੀਆਂ ਤੇ 175 ਕਰੋੜ ਦੀ ਲਾਗਤ ਵਾਲੇ ਕਈ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ‘ਹਰੇਕ ਘੁਸਪੈਠੀਏ ਨੂੰ ਦੇਸ਼ ’ਚੋਂ ਬਾਹਰ ਕੱਢਣਾ ਨਰਿੰਦਰ ਮੋਦੀ ਸਰਕਾਰ ਦੀ ਸਿਖਰਲੀ ਤਰਜੀਹ ਹੈ।’

Share This Article
Leave a Comment

Leave a Reply