ਇਸ ਔਖੀ ਘੜੀ ਵਿੱਚ ਬੀਸੀ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ : ਫੋਰਡ

News Online
1 Min Read

ਆਪਣਾ ਪੰਜਾਬ ਮੀਡੀਆ : ਬ੍ਰਿਟਿਸ਼ ਕੋਲੰਬੀਆ ਦੇ ਉੱਤਰ ਪੂਰਬ ਵਿੱਚ ਸਥਿਤ ਇੱਕ ਸਕੂਲ ਵਿੱਚ ਵਾਪਰੀ ਸ਼ੂਟਿੰਗ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਜੀਟੀਏ ਦੇ ਹੋਰਨਾਂ ਅਧਿਕਾਰੀਆਂ ਵੱਲੋਂ ਦੁੱਖ ਪ੍ਰਗਟਾਉਣ ਦੇ ਨਾਲ ਨਾਲ ਪ੍ਰੋਵਿੰਸ ਦੇ ਲੋਕਾਂ ਨਾਲ ਏਕਤਾ ਦਾ ਮੁਜ਼ਾਹਰਾ ਵੀ ਕੀਤਾ। ਇਸ ਘਟਨਾ ਵਿੱਚ 10 ਲੋਕ ਮਾਰੇ ਗਏ ਜਦਕਿ ਦੋ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਫੋਰਡ ਨੇ ਆਖਿਆ ਕਿ ਜਿਹੜੇ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਹਨ ਉਨ੍ਹਾਂ ਦੀ ਸਿਹਤਯਾਬੀ ਦੀ ਅਸੀਂ ਅਰਦਾਸ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਜਿਸ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਅਸੀਂ ਕਰਨ ਲਈ ਤਿਆਰ ਹਾਂ।ਵਾਅਨ, ਓਨਟਾਰੀਓ ਦੇ ਮੇਅਰ ਸਟੀਵਨ ਡੈਲ ਡੂਕਾ ਨੇ ਇਸ ਖਬਰ ਨੂੰ ਦਿਲ ਤੋੜਨ ਵਾਲਾ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਸਿਟੀ ਆਫ ਵਾਅਨ ਦੀਆਂ ਫੈਸਿਲਿਟੀਜ਼ ਦੇ ਝੰਡੇ ਅੱਧੇ ਝੁਕੇ ਰਹਿਣਗੇ।

Share This Article
Leave a Comment

Leave a Reply