ਟੋਰਾਂਟੋ : ਆਪਣਾ ਪੰਜਾਬ ਮੀਡੀਆ : ਗ੍ਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਹਿੰਸਕ ਲੁੱਟਾਂ ਤੇ ਮਹਿੰਗੀਆਂ ਗੱਡੀਆਂ ਦੀ ਚੋਰੀ ਦੇ ਮਾਮਲਿਆਂ ਵਿੱਚ ਪੀਲ ਰੀਜਨਲ ਪੁਲੀਸ ਨੇ ਕਈ ਪੰਜਾਬੀਆਂ ਸਣੇ 10 ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਮੁਲਜ਼ਮਾਂ ਵਿਰੁੱਧ ਕੁੱਲ 128 ਦੋਸ਼ ਆਇਦ ਕੀਤੇ ਹਨ। ਪੁਲੀਸ ਅਨੁਸਾਰ ‘ਪ੍ਰਾਜੈਕਟ ਹਾਈ ਗਾਰਡ’ ਤਹਿਤ ਕੀਤੀ ਜਾਂਚ ਦੌਰਾਨ 21 ਘਟਨਾਵਾਂ ਦੀਆਂ ਕੜੀਆਂ ਜੋੜੀਆਂ ਗਈਆਂ ਹਨ। ਅਪਰਾਧਕ ਨੈੱਟਵਰਕ ਨੂੰ ਬੇਪਰਦ ਕਰਨ ਲਈ ਜੂਨ 2025 ਤੋਂ ਅਪਰੈਲ 2026 ਤੱਕ ਜਾਂਚ ਕੀਤੀ ਗਈ।
ਜਾਂਚਕਾਰਾਂ ਮੁਤਾਬਕ ਕੁਝ ਵਾਰਦਾਤਾਂ ਦੌਰਾਨ ਚਾਕੂਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਲੋਕਾਂ ਨੂੰ ਡਰਾਇਆ ਗਿਆ ਤੇ ਉਨ੍ਹਾਂ ’ਤੇ ਹਮਲੇ ਵੀ ਕੀਤੇ ਗਏ। ਗ੍ਰਿਫ਼ਤਾਰ ਮੁਪੁਲੀਸ ਅਨੁਸਾਰ ਜਾਂਚ ਕਥਿਤ ਅਪਰਾਧਕ ਗਤੀਵਿਧੀਆਂ ਤੇ ਉਨ੍ਹਾਂ ਨੂੰ ਅੰਜਾਮ ਦੇਣ ਵਾਲੇ ਨੈੱਟਵਰਕ ’ਤੇ ਕੇਂਦਰਿਤ ਹੈ। ਤਿੰਨ ਸਤੰਬਰ ਨੂੰ ਛਾਪਿਆਂ ਦੌਰਾਨ ਪੁਲੀਸ ਵੱਲੋਂ ਲਗਪਗ 14 ਲੱਖ ਡਾਲਰ ਦੀਆਂ 15 ਚੋਰੀਸ਼ੁਦਾ ਗੱਡੀਆਂ, ਚਾਰ ਗ਼ੈਰ-ਕਾਨੂੰਨੀ ਹਥਿਆਰ, ਗੋਲਾ-ਬਾਰੂਦ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ ਸਨ। ਜਾਂਚਕਾਂਰਾਂ ਮੁਤਾਬਕ ਕਥਿਤ ਨੈੱਟਵਰਕ ’ਚ ਗੱਡੀਆਂ ਨੂੰ ਨਿਸ਼ਾਨਾ ਬਣਾਉਣ, ਲੁੱਟਾਂ ਦੀ ਸਾਜ਼ਿਸ਼ ਘੜਨ ਅਤੇ ਨੌਜਵਾਨਾਂ ਦੀ ਭਰਤੀ ਕਰਨ ਵਾਲੇ ਲੋਕ ਵੀ ਸ਼ਾਮਲ ਸਨ।ਲਜ਼ਮਾਂ ’ਚ ਏਕਮ ਵੀਰ ਰੰਧਾਵਾ, ਸ਼ਾਨ ਢੀਂਡਸਾ, ਆਰੀਅਨ ਦਿਓਲ, ਮਾਨਵਜੋਤ ਧਾਲੀਵਾਲ, ਪਾਰਥ ਸ਼ਰਮਾ, ਮਧੂਮੀਤ ਰੰਧਾਵਾ, ਟੇਵੀਅਨ ਕੋਲੇ ਤੇ ਗ੍ਰੈਗਰੀ ਸੇਨਿਵ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਨਾਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੀਲ ਰੀਜਨਲ ਪੁਲੀਸ ਮੁਖੀ ਨਿਸ਼ਾਨ ਦੁਰਾਈਅੱਪਾ ਨੇ ਕਿਹਾ ਕਿ ਜਾਂਚ ਰਾਹੀਂ ਕਥਿਤ ਅਪਰਾਧ ਕਰਨ ਵਾਲਿਆਂ ਦੇ ਨਾਲ-ਨਾਲ ਨੈੱਟਵਰਕ ਦੇ ਮੁੱਖ ਸੂਤਰਧਾਰਾਂ ਤੱਕ ਪਹੁੰਚਣ ’ਚ ਵੀ ਮਦਦ ਮਿਲੀ ਹੈ। ਪੁਲੀਸ ਮੁਤਾਬਕ ਜਾਂਚ ਜਾਰੀ ਹੈ।
ਵਾਹਨ ਚੋਰੀ ਅਤੇ ਲੁੱਟਾਂ ਸਬੰਧੀ ਪੰਜਾਬੀਆਂ ਸਣੇ 10 ਗ੍ਰਿਫ਼ਤਾਰ
Leave a Comment


