ਨਿਵੇਸ਼ਕਾਂ ਲਈ ਅਰਜ਼ੀ ਫੀਸ 100% ਤੋਂ ਵੱਧ ਵਧੇਗੀ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕਾ ਨੇ EB-5 Immigrant Investor Program ਤਹਿਤ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀ ਨਿਵੇਸ਼ਕਾਂ ਲਈ ਫੀਸਾਂ ਵਿੱਚ ਵੱਡਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਨਵੀਂ ਫੀਸ ਪ੍ਰਣਾਲੀ 30 ਨਵੰਬਰ 2026 ਤੋਂ ਲਾਗੂ ਹੋਵੇਗੀ।
ਨਵੇਂ ਨਿਯਮਾਂ ਤਹਿਤ Regional Center ਰਾਹੀਂ ਅਰਜ਼ੀ ਦੇਣ ਵਾਲਿਆਂ ਲਈ Form I-526E ਦੀ ਫੀਸ 3,675 ਡਾਲਰ ਤੋਂ ਵਧ ਕੇ 7,850 ਡਾਲਰ ਹੋ ਜਾਵੇਗੀ। ਜਦਕਿ Standalone Investor ਲਈ Form I-526 ਦੀ ਫੀਸ 3,675 ਡਾਲਰ ਤੋਂ ਵਧ ਕੇ 7,615 ਡਾਲਰ ਹੋਵੇਗੀ। ਇਸ ਤੋਂ ਇਲਾਵਾ ਕੁਝ ਅਰਜ਼ੀਆਂ ’ਤੇ ਨਵੀਂ 75 ਡਾਲਰ Technology Fee ਵੀ ਲਾਗੂ ਹੋਵੇਗੀ।
EB-5 ਦੇ ਅਗਲੇ ਪੜਾਅ ’ਤੇ Form I-829 ਦੀ ਫੀਸ ਵੀ 3,750 ਡਾਲਰ ਤੋਂ ਵਧ ਕੇ 5,000 ਡਾਲਰ ਹੋਵੇਗੀ। ਅਧਿਕਾਰੀਆਂ ਮੁਤਾਬਕ ਨਵੀਆਂ ਫੀਸਾਂ ਦਾ ਉਦੇਸ਼ ਪ੍ਰੋਗਰਾਮ ਦੇ ਪ੍ਰਸ਼ਾਸਕੀ ਖਰਚਿਆਂ, ਜਾਂਚ-ਪੜਤਾਲ, ਧੋਖਾਧੜੀ ਰੋਕਥਾਮ ਅਤੇ ਪ੍ਰੋਗਰਾਮ ਦੀ ਨਿਗਰਾਨੀ ਨਾਲ ਜੁੜੀਆਂ ਲਾਗਤਾਂ ਨੂੰ ਪੂਰਾ ਕਰਨਾ ਹੈ।


