ਜਿਮਨੇਜ਼ੀਅਮ ਹਾਲ ’ਚ ਵੋਟਾਂ ਦੀ ਗਿਣਤੀ ਜਾਰੀ; ਡਾ. ਸਿਰਸਾ ਤੇ ਸਿਮਰਨਜੀਤ ਢਿੱਲੋਂ ਵੀ ਜਿੱਤ ਦੇ ਨੇੜੇ
ਚੰਡੀਗੜ੍: ਆਪਣਾ ਪੰਜਾਬ ਮੀਡੀਆ : ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸੈਨੇਟ ਦੀ ਅਹਿਮ ਗਰੈਜੂਏਟ ਕਾਂਸਟੀਚੁਐਂਸੀ ਦੀ ਚੋਣ ਦੇ ਨਤੀਜੇ ਅੱਜ ਆਉਣੇ ਸ਼ੁਰੂ ਹੋ ਗਏ।
ਵੇਰਵਿਆਂ ਮੁਤਾਬਿਕ ਅੱਜ ਵੋਟਾਂ ਦੀ ਗਿਣਤੀ ਦੌਰਾਨ ਅਸ਼ੋਕ ਗੋਇਲ, ਸੰਦੀਪ ਸਿੰਘ ਸੀਕਰੀ, ਮੁਕੇਸ਼ ਅਰੋੜਾ ਇਹ ਚੋਣ ਜਿੱਤ ਕੇ ਸੈਨੇਟਰ ਚੁਣੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਿਮਰਨਜੀਤ ਸਿੰਘ ਢਿੱਲੋਂ ਜਿੱਤ ਦੇ ਕਾਫੀ ਨੇੜੇ ਦੱਸੇ ਜਾਂਦੇ ਹਨ। ਭਲਕੇ 25 ਸਤੰਬਰ ਨੂੰ ਵੀ ਵੋਟਾਂ ਦੀ ਗਿਣਤੀ ਜਾਰੀ ਰਹੇਗੀ।
ਦੱਸਣਯੋਗ ਹੈ ਕਿ ਗਰੈਜੂਏਟ ਕਾਂਸਟੀਚੁਐਂਸੀ ਦੀ ਚੋਣ ਵਾਸਤੇ ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ, ਰਾਜਸਥਾਨ, ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਕੁੱਲ 271 ਜਦਕਿ ਚੰਡੀਗੜ੍ਹ ਵਿੱਚ ਕੁੱਲ 33 ਪੋਲਿੰਗ ਬੂਥਾਂ ’ਤੇ 20 ਸਤੰਬਰ ਨੂੰ ਵੋਟਿੰਗ ਕਰਵਾਈ ਗਈ। ਵੋਟਾਂ ਦੀ ਗਿਣਤੀ ਪੰਜਾਬ ਯੂਨੀਵਰਸਿਟੀ ਦੇ ਜਿਮਨੇਜ਼ੀਅਮ ਹਾਲ ਵਿੱਚ ਕਰਵਾਈ ਜਾ ਰਹੀ ਹੈ।
’ਵਰਸਿਟੀ ਬੁਲਾਰੇ ਨੇ ਦੱਸਿਆ ਕਿ ਰਜਿਸਟਰਡ ਗ੍ਰੈਜੂਏਟ ਕਾਂਸਟੀਚੁਐਂਸੀ ਵਿੱਚ ਕੁੱਲ 15 ਉਮੀਦਵਾਰ ਚੁਣੇ ਜਾਣੇ ਹਨ, ਜਿਨ੍ਹਾਂ ਵਿੱਚ 2 ਪੰਜਾਬ ਲਈ ਰਾਖਵੇਂ, 1 ਕੇਂਦਰ ਸ਼ਾਸਤ ਪ੍ਰਦੇਸ਼ ਲਈ ਅਤੇ 12 ਆਮ ਵਰਗ ਲਈ ਹਨ। ਇਸ ਚੋਣ ਲਈ ਕੁੱਲ 51 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
PU Senate Election Results: ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ Simranjit Singh Dhillon ਦੂਜੇ ਨੰਬਰ ’ਤੇ ਰਹੇ।


