ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੌਧਰੀ ਲਤੀਫ਼ ਅਕਬਰ ਨੂੰ ਹਰਾਇਆ
ਇਸਲਾਮਾਬਾਦ : ਆਪਣਾ ਪੰਜਾਬ ਮੀਡੀਆ : ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਦੇ ਨਜੀਬ ਨਕੀ ਵੀਰਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਦੇ “ਰਾਸ਼ਟਰਪਤੀ” ਚੁਣੇ ਗਏ। ਪੀ ਓ ਕੇ ਦੀ ਅਖੌਤੀ ਵਿਧਾਨ ਸਭਾ ਵਿੱਚ ਹੋਈਆਂ ਚੋਣਾਂ ਵਿੱਚ ਨਕੀ ਨੂੰ 32 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੌਧਰੀ ਲਤੀਫ਼ ਅਕਬਰ ਨੂੰ 13 ਵੋਟਾਂ ਮਿਲੀਆਂ। ਇਸ ਚੋਣ ਵਿੱਚ ਸਿਰਫ਼ ਵਿਧਾਨ ਸਭਾ ਮੈਂਬਰ ਹੀ ਵੋਟ ਪਾਉਣ ਦੇ ਯੋਗ ਸਨ।ਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਨਕੀ ਨੂੰ ਉਨ੍ਹਾਂ ਦੀ ਜਿੱਤ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।
ਪੀਐੱਮਐੱਲ-ਐੱਨ ਦੇ ਨਜੀਬ ਨਕੀ ਚੁਣੇ ਗਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ‘ਰਾਸ਼ਟਰਪਤੀ’
Leave a Comment


