ਅਮਰੀਕੀ ਸਿੱਖ ਵਫ਼ਦ ਦੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ, ਯੂਬਾ ਸਿਟੀ ਵਿੱਚ ਧਰਮ ਪ੍ਰਚਾਰ ਕੇਂਦਰ ਦੀ ਮੰਗ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਤੋਂ ਆਏ ਸਿੱਖ ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਕੈਲੀਫੋਰਨੀਆ ਦੇ ਯੂਬਾ ਸਿਟੀ ਵਿੱਚ ਧਰਮ ਪ੍ਰਚਾਰ ਕੇਂਦਰ ਸਥਾਪਤ ਕਰਨ ਦੀ ਮੰਗ ਕੀਤੀ। ਵਫ਼ਦ ਨੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਵਫ਼ਦ ਦੇ ਆਗੂ ਦਲਬੀਰ ਸਿੰਘ ਗਿੱਲ ਨੇ ਕਿਹਾ ਕਿ ਯੂਬਾ ਸਿਟੀ ਵਿੱਚ SGPC ਨੂੰ ਪਹਿਲਾਂ ਹੀ ਜ਼ਮੀਨ ਮਿਲ ਚੁੱਕੀ ਹੈ ਅਤੇ ਸੰਗਤ ਦੀ ਇੱਛਾ ਹੈ ਕਿ ਉੱਥੇ ਜਲਦੀ ਕੇਂਦਰ ਬਣਾਇਆ ਜਾਵੇ। ਉਨ੍ਹਾਂ ਅਮਰੀਕਾ ਦੀ ਸੰਗਤ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਧਾਮੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ SGPC ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਦੀ ਹੈ ਅਤੇ ਯੂਬਾ ਸਿਟੀ ਵਿੱਚ ਕੇਂਦਰ ਸਥਾਪਨਾ ਲਈ ਲੋੜੀਂਦੀ ਕਾਰਵਾਈ ਜਲਦ ਕੀਤੀ ਜਾਵੇਗੀ।

Share This Article
Leave a Comment

Leave a Reply