ਆਪਣਾ ਪੰਜਾਬ ਮੀਡੀਆ : ਮੈਟਾ ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਉਹ ਕਿਸ਼ੋਰਾਂ ਦੀ ਮਸਨੂਈ ਬੌਧਿਕਤਾ (ਏ ਆਈ) ਕਿਰਦਾਰਾਂ ਤੱਕ ਪਹੁੰਚ ’ਤੇ ਘੱਟੋ-ਘੱਟ ਅਸਥਾਈ ਤੌਰ ’ਤੇ ਰੋਕ ਲਗਾ ਰਹੀ ਹੈ। ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕ ਕੰਪਨੀ ਮੈਟਾ ਪਲੈਟਫਾਰਮਸ ਇੰਕ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਤੋਂ ਸ਼ੁਰੂ ਕਰਦੇ ਹੋਏ, ਕਿਸ਼ੋਰ ਉਦੋਂ ਤੱਕ ਏ ਆਈ ਕਿਰਦਾਰਾਂ ਦੀ ਵਰਤੋਂ ਨਹੀਂ ਕਰ ਸਕਣਗੇ ਜਦੋਂ ਤੱਕ ਨਵਾਂ ਅਪਡੇਟ ਕੀਤਾ ਵਰਜ਼ਨ ਤਿਆਰ ਨਹੀਂ ਹੋ ਜਾਂਦਾ। ਇਹ ਨਿਯਮ ਉਨ੍ਹਾਂ ਸਾਰੇ ਉਪਭੋਗਤਾਵਾਂ ’ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਮੈਟਾ ਨੂੰ ਆਪਣੀ ਜਨਮ ਤਰੀਕ ਨਾਬਾਲਗ ਵਜੋਂ ਦਿੱਤੀ ਹੈ ਅਤੇ ਉਨ੍ਹਾਂ ’ਤੇ ਵੀ ਜਿਹੜੇ ਕਿ ਬਾਲਗ ਹੋਣ ਦਾ ਦਾਅਵਾ ਕਰਦੇ ਹਨ ਪਰ ਕੰਪਨੀ ਦੀ ਉਮਰ ਅਨੁਮਾਨ ਤਕਨੀਕ ਮੁਤਾਬਕ ਉਹ ਕਿਸ਼ੋਰ ਜਾਪਦੇ ਹਨ; ਹਾਲਾਂਕਿ ਕਿਸ਼ੋਰ ਅਜੇ ਵੀ ਮੈਟਾ ਦੇ ਏ ਆਈ ਸਹਾਇਕ ਦੀ ਵਰਤੋਂ ਕਰ ਸਕਣਗੇ, ਸਿਰਫ਼ ਵਿਸ਼ੇਸ਼ ਏ ਆਈ ਕਿਰਦਾਰਾਂ ਤੱਕ ਉਨ੍ਹਾਂ ਦੀ ਪਹੁੰਚ ਬੰਦ ਕੀਤੀ ਗਈ ਹੈ।

