W.H.O. ਮਾਮਲੇ ‘ਤੇ ਫਿਲ ਗੌਫ਼ ਨੇ  ਵਿਂਸਟਨ ਪੀਟਰਜ਼ ‘ਤੇ ਕੀਤਾ ਤਿੱਖਾ ਹਮਲਾ

News Online
1 Min Read

ਆਪਣਾ ਪੰਜਾਬ ਮੀਡੀਆ : ਨਿਊਜ਼ੀਲੈਂਡ ਦੇ ਸਾਬਕਾ ਵਿਦੇਸ਼ ਮੰਤਰੀ ਫਿਲ ਗੌਫ਼ ਨੇ ਵਿਸ਼ਵ ਸਿਹਤ ਸੰਸਥਾ (WHO) ਦੀ ਮੈਂਬਰਸ਼ਿਪ ਅਤੇ ਫੰਡਿੰਗ ‘ਤੇ ਸਵਾਲ ਚੁੱਕਣ ਵਾਲੇ ਵਿਦੇਸ਼ ਮੰਤਰੀ ਵਿਂਸਟਨ ਪੀਟਰਜ਼ ਦੇ ਬਿਆਨਾਂ ਨੂੰ ਲੈ ਕੇ ਸਖਤ ਆਲੋਚਨਾ ਕੀਤੀ ਹੈ। ਗੌਫ਼ ਨੇ ਪੀਟਰਜ਼ ਦੇ ਰੁਖ ਨੂੰ “ਬਹੁਤ ਹੀ ਮੂਰਖਤਾ ਭਰਿਆ” ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕਰਕੇ ਨਿਊਜ਼ੀਲੈਂਡ ਆਪਣੇ ਅੱਡਰੀ ਵਿਦੇਸ਼ ਨੀਤੀ ਦੇ ਕਦਰਾਂ ਕੀਮਤਾਂ ਤੋਂ ਹਟਣ ਦੇ ਖ਼ਤਰੇ ਵਿੱਚ ਪੈ ਸਕਦਾ ਹੈ। ਹੈਲਨ ਕਲਾਰਕ ਦੀ ਸਰਕਾਰ ਦੌਰਾਨ 1999 ਤੋਂ 2005 ਤੱਕ ਵਿਦੇਸ਼ ਮੰਤਰੀ ਰਹੇ ਫਿਲ ਗੌਫ਼ ਨੇ ਕਿਹਾ ਕਿ ਵਿਂਸਟਨ ਪੀਟਰਜ਼ ਦੀ ਸੋਚ ਡੋਨਾਲਡ ਟਰੰਪ ਦੀ ਰਾਜਨੀਤੀ ਦੀ ਨਕਲ ਵਾਂਗ ਲੱਗਦੀ ਹੈ, ਜੋ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਬਹੁਪੱਖੀ ਸਹਿਯੋਗ ਨੂੰ ਕਮਜ਼ੋਰ ਕਰਦੀ ਹੈ।

Share This Article
Leave a Comment

Leave a Reply