ਹਿਊਸਟਨ ’ਚ ਭਾਰਤੀ ਕੌਂਸਲੇਟ ਜਨਰਲ ਨੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਮਨਾਇਆ ਗਿਆ ਜਸ਼ਨ

News Online
1 Min Read

ਆਪਣਾ ਪੰਜਾਬ ਮੀਡੀਆ : ਹਿਊਸਟਨ ’ਚ ਭਾਰਤੀ ਕੌਂਸਲੇਟ ਜਨਰਲ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਸੱਭਿਆਚਾਰਕ ਸਮਾਗਮ ਕਰਵਾਇਆ ਜਿਸ ’ਚ ਭਾਰਤੀ ਮੂਲ ਦੇ 800 ਤੋਂ ਵੱਧ ਮੈਂਬਰ ਸ਼ਾਮਲ ਹੋਏ। ਪ੍ਰੋਗਰਾਮ ’ਚ ਭਾਰਤ ਦੀਆਂ ਵੰਨ-ਸੁਵੰਨੀਆਂ ਰਵਾਇਤਾਂ ਦਰਸਾਉਂਦੀ ਸੰਪੂਰਨ ਭਾਰਤ ਦੀ ਸੰਗੀਤ ਯਾਤਰਾ ਪੇਸ਼ ਕੀਤੀ ਗਈ। 1875 ’ਚ ਬੰਕਿਮ ਚੰਦਰ ਚੈਟਰਜੀ ਦੇ ਲਿਖੇ ਇਸ ਰਾਸ਼ਟਰੀ ਗੀਤ ਦੇ ਸਨਮਾਨ ’ਚ ਇਹ ਪੇਸ਼ਕਾਰੀਆਂ ਦਿੱਤੀਆਂ ਗਈਆਂ। ਕੌਂਸਲ ਜਨਰਲ ਡੀ ਸੀ ਮੰਜੂਨਾਥ ਨੇ ਕਿਹਾ ਕਿ ‘ਵੰਦੇ ਮਾਤਰਮ ਮਾਤ-ਭੂਮੀ ਲਈ ਏਕਤਾ, ਤਾਕਤ ਤੇ ਪ੍ਰੇਮ ਦਾ ਸੁਨੇਹਾ ਹੈ ਜੋ ਸਾਰੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ।’

Share This Article
Leave a Comment

Leave a Reply