ਅੱਠ ਯੂਰੋਪੀਅਨ ਮੁਲਕਾਂ ’ਤੇ ਦਸ ਫ਼ੀਸਦ ਟੈਰਿਫ: ਟਰੰਪ

News Online
1 Min Read

ਆਪਣਾ ਪੰਜਾਬ ਮੀਡੀਆ : ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਗਰੀਨਲੈਂਡ ’ਤੇ ਅਮਰੀਕੀ ਕੰਟਰੋਲ ਦਾ ਵਿਰੋਧ ਕਰਨ ਵਾਲੇ ਅੱਠ ਯੂਰੋਪੀਅਨ ਮੁਲਕਾਂ ਦੇ ਸਾਮਾਨ ’ਤੇ ਫਰਵਰੀ ਤੋਂ 10 ਫੀਸਦ ਦਰਾਮਦ ਟੈਰਿਫ ਲਾਇਆ ਜਾਵੇਗਾ। ਰਾਸ਼ਟਰਪਤੀ ਦੇ ਇਸ ਐਲਾਨ ਨਾਲ ਯੂਰੋਪ ’ਚ ਅਮਰੀਕੀ ਭਾਈਵਾਲਾਂ ਦੀ ਸੰਭਾਵੀ ਖਤਰਨਾਕ ਪ੍ਰੀਖਿਆ ਸ਼ੁਰੂ ਹੋ ਸਕਦੀ ਹੈ।

ਸ੍ਰੀ ਟਰੰਪ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਡੈਨਮਾਰਕ, ਨਾਰਵੇ, ਸਵੀਡਨ, ਫਰਾਂਸ, ਜਰਮਨੀ, ਯੂਨਾਈਟਿਡ ਕਿੰਗਡਮ, ਨੈਦਰਲੈਂਡਜ਼ ਤੇ ਫਿਨਲੈਂਡ ਨੂੰ ਇਸ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਜੇ ਅਮਰੀਕਾ ਵੱਲੋਂ ‘ਗਰੀਨਲੈਂਡ ਦੀ ਪੂਰਨ ਖਰੀਦ’ ਲਈ ਕੋਈ ਸਮਝੌਤਾ ਨਹੀਂ ਹੁੰਦਾ ਤਾਂ 1 ਜੂਨ ਤੋਂ ਇਹ ਦਰ ਵਧ ਕੇ 25 ਫੀਸਦ ਹੋ ਜਾਵੇਗੀ।’ ਰਾਸ਼ਟਰਪਤੀ ਨੇ ਸੰਕੇਤ ਦਿੱਤਾ ਕਿ ਉਹ ਡੈਨਮਾਰਕ ਅਤੇ ਹੋਰ ਯੂਰੋਪੀਅਨ ਦੇਸ਼ਾਂ ਨਾਲ ਗਰੀਨਲੈਂਡ ਦੀ ਸਥਿਤੀ ’ਤੇ ਗੱਲਬਾਤ ਕਰਨ ਲਈ ਇਸ ਟੈਰਿਫ ਦੀ ਵਰਤੋਂ ਦਬਾਅ ਬਣਾਉਣ ਲਈ ਕਰ ਰਹੇ ਹਨ। ਗਰੀਨਲੈਂਡ ਨਾਟੋ ਸਹਿਯੋਗੀ ਡੈਨਮਾਰਗ ਦਾ ਨੀਮ-ਖੁਦਮੁਖਤਾਰੀ ਵਾਲਾ ਖੇਤਰ ਹੈ ਜਿਸ ਨੂੰ ਉਹ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਅਹਿਮ ਮੰਨਦੇ ਹਨ। ਸ੍ਰੀ ਟਰੰਪ ਨੇ ਟਰੁੱਥ ਸੋਸ਼ਲ ’ਤੇ ਕਿਹਾ ਕਿ ਅਮਰੀਕਾ ਡੈਨਮਾਰਕ ਅਤੇ ਉਨ੍ਹਾਂ ਸਾਰੇ ਮੁਲਕਾਂ ਨਾਲ ਗੱਲਬਾਤ ਲਈ ਤੁਰੰਤ ਤਿਆਰ ਹੈ ਜਿਨ੍ਹਾਂ ਨੇ ਸਾਡੇ ਵੱਲੋਂ ਉਨ੍ਹਾਂ ਲਈ ਕੀਤੇ ਗਏ ਸਾਰੇ ਕੰਮਾਂ ਦੇ ਬਾਵਜੂਦ ਇੰਨਾ ਕੁਝ ਦਾਅ ’ਤੇ ਲਗਾ ਦਿੱਤਾ ਹੈ।

Share This Article
Leave a Comment

Leave a Reply