ਅਮਰੀਕਾ ‘ਚ ਡੂੰਘਾ ਹੋਣ ਲੱਗਾ ਤੇਲ ਤੇ ਗੈਸ ਸੰਕਟ , ਉਦਯੋਗਾਂ ਨੇ ਟਰੰਪ ਸਰਕਾਰ ਨੂੰ ਦਿੱਤੀ ਚਿਤਾਵਨੀ

News Online
1 Min Read

ਆਪਣਾ ਪੰਜਾਬ ਮੀਡੀਆ : ਇਰਾਨ ਜੰਗ ਵਿਚਾਲੇ ਅਮਰੀਕਾ ਦੇ ਤੇਲ ਅਤੇ ਗੈਸ ਸੈਕਟਰ ਦੀਆਂ ਦਿੱਗਜ ਕੰਪਨੀਆਂ ਨੇ ਵ੍ਹਾਈਟ ਹਾਊਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਨੀਤੀਗਤ ਤਰੀਕੇ ਨਾਲ ਤੁਰੰਤ ਸੁਧਾਰ ਨਾ ਕੀਤੇ ਗਏ, ਤਾਂ ਦੇਸ਼ ਵਿੱਚ ਊਰਜਾ ਸੰਕਟ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਇਕ ਅਮਰੀਕੀ ਰਿਪੋਰਟ ਅਨੁਸਾਰ, ਇਹ ਸੰਕਟ ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਅਤੇ ਸਪਲਾਈ ਚੇਨ ਵਿੱਚ ਆ ਰਹੀਆਂ ਗੰਭੀਰ ਰੁਕਾਵਟਾਂ ਦਾ ਨਤੀਜਾ ਹੈ।ਉਦਯੋਗਿਕ ਲੀਡਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਜੰਗ ਦੇ ਮਾਹੌਲ ਕਾਰਨ ਕੱਚੇ ਤੇਲ ਦੀ ਦਰਾਮਦ ਅਤੇ ਆਵਾਜਾਈ ਵਿੱਚ ਵੱਡਾ ਵਿਘਨ ਪਿਆ ਹੈ। ਇਸ ਦਾ ਸਿੱਧਾ ਅਸਰ ਅਮਰੀਕੀ ਰਿਫਾਇਨਰੀਆਂ ਦੀ ਸਮਰੱਥਾ ‘ਤੇ ਪੈ ਰਿਹਾ ਹੈ। ਕੰਪਨੀਆਂ ਦਾ ਦੋਸ਼ ਹੈ ਕਿ ਸਰਕਾਰ ਦੀਆਂ ਮੌਜੂਦਾ ਨੀਤੀਆਂ ਨਵੀਂ ਡਰਿੱਲਿੰਗ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਜਨਕ ਨਹੀਂ ਹਨ। ਉਦਯੋਗ ਨੇ ਸਰਕਾਰ ਤੋਂ ਤੁਰੰਤ ਨਵੀਂਆਂ ਇਜਾਜ਼ਤਾਂ ਅਤੇ ਨਿਵੇਸ਼ ਲਈ ਸਹਿਯੋਗ ਦੀ ਮੰਗ ਕੀਤੀ ਹੈ।

Share This Article
Leave a Comment

Leave a Reply