ਆਪਣਾ ਪੰਜਾਬ ਮੀਡੀਆ : ਅਮਰੀਕਾ ਵੱਲੋਂ 28 ਫਰਵਰੀ ਨੂੰ ਇਰਾਨ ਖ਼ਿਲਾਫ਼ ਸ਼ੁਰੂ ਕੀਤੇ ਅਪਰੇਸ਼ਨ ਐਪਿਕ ਫਿਊਰੀ ਦੌਰਾਨ ਅਮਰੀਕਾ ਦੇ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਸਮੇਤ ਘੱਟੋ-ਘੱਟ 42 ਹਵਾਈ ਜਹਾਜ਼ ਜਾਂ ਤਾਂ ਪੂਰੀ ਤਰ੍ਹਾਂ ਤਬਾਹ ਹੋ ਗਏ ਜਾਂ ਨੁਕਸਾਨੇ ਗਏ ਹਨ। ਕਾਂਗਰੇਸ਼ਨਲ ਰਿਸਰਚ ਸਰਵਿਸ (ਸੀ ਆਰ ਐੱਸ) ਦੀ ਅਧਿਕਾਰਤ ਰਿਪੋਰਟ ਮੁਤਾਬਕ ਜੰਗ ਜਾਰੀ ਹੋਣ, ਜਾਣਕਾਰੀ ਗੁਪਤ ਰੱਖੇ ਜਾਣ ਜਾਂ ਹੋਰ ਕਾਰਨਾਂ ਕਰ ਕੇ ਨੁਕਸਾਨੇ ਗਏ ਜਹਾਜ਼ਾਂ ਦੀ ਗਿਣਤੀ ਘਟ ਜਾਂ ਵਧ ਵੀ ਸਕਦੀ ਹੈ।
ਇਸ ਰਿਪੋਰਟ ਅਨੁਸਾਰ ਨੁਕਸਾਨੇ ਗਏ ਜਹਾਜ਼ਾਂ ਵਿੱਚ ਚਾਰ ਐੱਫ-15ਈ ਸਟ੍ਰਾਈਕ ਈਗਲ, ਇੱਕ ਐੱਫ-35ਏ ਲਾਈਟਨਿੰਗ ਟੂ, ਇੱਕ ਏ-10 ਥੰਡਰਬੋਲਟ ਟੂ, ਸੱਤ ਕੇ ਸੀ-135 ਸਟ੍ਰੈਟੋਟੈਂਕਰ, ਇੱਕ ਈ-3 ਸੈਂਟਰੀ ਏ ਡਬਲਿਊ ਏ ਸੀ ਐੱਸ ਏਅਰਕ੍ਰਾਫਟ, ਦੋ ਐੱਮ ਸੀ-130 ਜੇ ਕਮਾਂਡੋ ਟੂ, ਇੱਕ ਐੱਚ ਐੱਚ-60 ਡਬਲਿਊ ਜੌਲੀ ਗ੍ਰੀਨ ਟੂ ਹੈਲੀਕਾਪਟਰ, 24 ਐੱਮ ਕਿਊ-9 ਰੀਪਰ ਡਰੋਨ ਅਤੇ ਇੱਕ ਐੱਮ ਕਿਊ-4 ਸੀ ਟ੍ਰਾਈਟਨ ਡਰੋਨ ਸ਼ਾਮਲ ਹਨ। ਅਮਰੀਕੀ ਰੱਖਿਆ ਵਿਭਾਗ ਅਤੇ ਕੇਂਦਰੀ ਕਮਾਂਡ ਦੇ ਬਿਆਨਾਂ ਦੇ ਆਧਾਰ ’ਤੇ ਇਹ ਅੰਕੜੇ ਤਿਆਰ ਕੀਤੇ ਗਏ ਹਨ।

