ਆਪਣਾ ਪੰਜਾਬ ਮੀਡੀਆ : ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੈਨੇਡਾ ਤੇ ਮਿਸ਼ੀਗਨ ਦਰਮਿਆਨ ਬਣ ਰਹੇ ਗੌਰਡੀ ਹੋਵ ਕੌਮਾਂਤਰੀ ਪੁਲ ਲਈ ਪਰਮਿਟ ਨਵਿਆਉਣ ਜਾਂ ਸੋਧ ਕਰਨ ਦਾ ਅਧਿਕਾਰ ਹੈ। ਇਸ ਬਿਆਨ ਨਾਲ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਹੋਰ ਲੰਮਾ ਖਿੱਚਣ ਦੇ ਆਸਾਰ ਬਣ ਗਏ ਹਨ।ਓਂਟਾਰੀਓ ਅਤੇ ਮਿਸ਼ੀਗਨ ਨੂੰ ਜੋੜਨ ਵਾਲਾ ਇਹ ਪੁਲ ਇਸ ਸਾਲ ਖੁੱਲ੍ਹਣ ਦੀ ਸੰਭਾਵਨਾ ਹੈ, ਪਰ ਟਰੰਪ ਨੇ ਕੁਝ ਮੰਗਾਂ ਮੰਨਣ ਲਈ ਕੈਨੇਡਾ ’ਤੇ ਦਬਾਅ ਬਣਾਉਂਦਿਆਂ ਇਸ ਨੂੰ ਰੋਕਣ ਦੀ ਧਮਕੀ ਦਿੱਤੀ ਹੈ।ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਨਾਲ ਗੱਲਬਾਤ ਤੋਂ ਬਾਅਦ ਮਸਲਾ ਜਲਦੀ ਸੁਲਝਣ ਦੀ ਆਸ ਜਤਾਈ ਸੀ। ਹਾਲਾਂਕਿ ਵ੍ਹਾਈਟ ਹਾਊਸ ਅਧਿਕਾਰੀ ਨੇ ਕਿਹਾ ਕਿ ਪੁਲ ਦਾ ਮਾਲਕੀ ਢਾਂਚਾ ਰਾਸ਼ਟਰਪਤੀ ਨੂੰ ਸਵੀਕਾਰ ਨਹੀਂ। 2018 ਤੋਂ ਬਣ ਰਿਹਾ ਇਹ ਪ੍ਰਾਜੈਕਟ ਕੈਨੇਡਾ ਵੱਲੋਂ ਫੰਡ ਕੀਤਾ ਗਿਆ ਹੈ ਅਤੇ ਕਿਸੇ ਵੀ ਕੌਮਾਂਤਰੀ ਬੁਨਿਆਦੀ ਢਾਂਚੇ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲਾਜ਼ਮੀ ਹੁੰਦੀ ਹੈ।

