ਆਪਣਾ ਪੰਜਾਬ ਮੀਡੀਆ : ਇਰਾਨ ਨਾਲ ਹੋ ਰਹੇ ਸੰਭਾਵਿਤ ਸ਼ਾਂਤੀ ਸਮਝੌਤੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਆਪਣੀ ਹੀ ਰਿਪਬਲਿਕਨ ਪਾਰਟੀ ਦੇ ਆਗੂਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਨੇਟਰ ਰੌਜਰ ਵਿਕਰ, ਲਿੰਡਸੇ ਗ੍ਰਾਹਮ, ਟੈੱਡ ਕਰੂਜ਼ ਅਤੇ ਹੋਰ ਆਗੂਆਂ ਨੇ ਚਿੰਤਾ ਜਤਾਈ ਕਿ ਇਹ ਸਮਝੌਤਾ ਇਰਾਨ ਨੂੰ ਵੱਡੀ ਤਾਕਤ ਵਜੋਂ ਮਜ਼ਬੂਤ ਕਰ ਸਕਦਾ ਹੈ।
ਆਲੋਚਨਾ ਦੇ ਜਵਾਬ ਵਿੱਚ ਟਰੰਪ ਨੇ ‘ਟਰੁਥ ਸੋਸ਼ਲ’ ’ਤੇ ਵਿਰੋਧੀਆਂ ਨੂੰ ‘ਲੂਜ਼ਰ’ ਕਹਿੰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਦਾ ਸਮਝੌਤਾ 2015 ਦੇ ਓਬਾਮਾ ਸਮਝੌਤੇ ਤੋਂ ਬਿਲਕੁਲ ਵੱਖਰਾ ਹੈ। ਉਨ੍ਹਾਂ ਕਿਹਾ ਕਿ ਅਜੇ ਅੰਤਿਮ ਫੈਸਲਾ ਨਹੀਂ ਹੋਇਆ ਅਤੇ ਲੋਕਾਂ ਨੂੰ ਅਫਵਾਹਾਂ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ।ਦੂਜੇ ਪਾਸੇ ਡੈਮੋਕਰੈਟਿਕ ਆਗੂਆਂ ਨੇ ਵੀ ਟਰੰਪ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸਮਝੌਤਾ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਹੀ ਮੁੜ ਬਹਾਲ ਕਰ ਸਕਦਾ ਹੈ।

