ਮੇਰੇ ਦਖ਼ਲ ਸਦਕਾ ਭਾਰਤ-ਪਾਕਿਸਤਾਨ ਜੰਗ ਟਲੀ ਤੇ ਕਰੋੜਾਂ ਲੋਕਾਂ ਦੀ ਜਾਨ ਬਚੀ: ਟਰੰਪ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ‘ਸਟੇਟ ਆਫ਼ ਦਾ ਯੂਨੀਅਨ’ ਭਾਸ਼ਣ ਦੌਰਾਨ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਰੋਕਣ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ ਹੈ। ਮੰਗਲਵਾਰ ਨੂੰ 100 ਮਿੰਟਾਂ ਤੋਂ ਵੱਧ ਲੰਬੇ ਸੰਬੋਧਨ ਵਿੱਚ ਟਰੰਪ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜੇਕਰ ਟਰੰਪ ਨੇ ਦਖ਼ਲ ਨਾ ਦਿੱਤਾ ਹੁੰਦਾ, ਤਾਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਵਿੱਚ 3.5 ਕਰੋੜ ਲੋਕ ਮਾਰੇ ਜਾਂਦੇ।

ਟਰੰਪ ਨੇ ਕਿਹਾ ਕਿ ਮੈਂ ਆਪਣੇ ਪਹਿਲੇ 10 ਮਹੀਨਿਆਂ ਵਿੱਚ ਅੱਠ ਜੰਗਾਂ ਖ਼ਤਮ ਕਰਵਾਈਆਂ ਹਨ, ਜਿਨ੍ਹਾਂ ਵਿੱਚ ਭਾਰਤ-ਪਾਕਿਸਤਾਨ ਸੰਘਰਸ਼ ਵੀ ਸ਼ਾਮਲ ਹੈ। ਰਾਸ਼ਟਰਪਤੀ ਟਰੰਪ ਪਿਛਲੇ ਸਾਲ 10 ਮਈ ਤੋਂ ਹੁਣ ਤੱਕ ਲਗਭਗ 100 ਵਾਰ ਅਜਿਹੇ ਦਾਅਵੇ ਕਰ ਚੁੱਕੇ ਹਨ। ਹਾਲਾਂਕਿ, ਉਹ ਮਰਨ ਵਾਲਿਆਂ ਦੇ ਅੰਕੜਿਆਂ ਨੂੰ ਲੈ ਕੇ ਅਕਸਰ ਬਦਲਦੇ ਰਹੇ ਹਨ, ਪਹਿਲਾਂ ਉਨ੍ਹਾਂ ਨੇ ਇਹ ਗਿਣਤੀ ਇੱਕ ਕਰੋੜ ਅਤੇ ਫਿਰ ਢਾਈ ਕਰੋੜ ਦੱਸੀ ਸੀ, ਜੋ ਹੁਣ ਵਧ ਕੇ ਸਾਢੇ ਤਿੰਨ ਕਰੋੜ ਤੱਕ ਪਹੁੰਚ ਗਈ ਹੈ।

Share This Article
Leave a Comment

Leave a Reply