ਕੈਲੀਫੋਰਨੀਆ ਨੇ ਸੂਬੇ ਵਿੱਚ ਸੰਘੀ ਫੌਜਾਂ ਦੀ ਨਫ਼ਰੀ ਵਧਾਏ ਜਾਣ ਦਾ ਕੀਤਾ ਵਿਰੋਧ
ਲਾਸ ਏਂਜਲਸ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਲਾਸ ਏਂਜਲਸ ਵਿੱਚ ਕੌਮੀ ਸੁਰੱਖਿਆ ਬਲਾਂ ਦੀ ਨਫ਼ਰੀ ਵਧਾ ਦਿੱਤੀ ਹੈ।ਉਨ੍ਹਾਂ ਦੇ ਆਦੇਸ਼ ਮਗਰੋਂ ਮੈਰੀਨ ਕੋਰ ਦੇ 700 ਅਤੇ ਨੈਸ਼ਨਲ ਗਾਰਡ ਦੇ 2,000 ਹੋਰ ਜਵਾਨ ਲਾਸ ਏਂਜਲਸ ਵਿੱਚ ਤਾਇਨਾਤ ਕੀਤੇ ਗਏ ਹਨ। ਕੈਲੀਫੋਰਨੀਆ ਨੇ ਸੂਬੇ ਵਿੱਚ ਸੰਘੀ ਫੌਜਾਂ ਦੀ ਨਫ਼ਰੀ ਵਧਾਏ ਜਾਣ ਦਾ ਵਿਰੋਧ ਕੀਤਾ ਹੈ। ਸੂਬੇ ਦੇ ਅਟਾਰਨੀ ਜਨਰਲ ਰੌਬ ਬੌਂਟਾ ਨੇ ਨੈਸ਼ਨਲ ਗਾਰਡ ਫੌਜਾਂ ਦੀ ਤਾਇਨਾਤੀ ਖਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਨੇ ਸੂਬੇ ਦੀ ਪ੍ਰਭੂਸੱਤਾ ਨੂੰ ਕੁਚਲਿਆ ਹੈ।