ਸਤਲੁਜ ‘ਚ ਨਾਜਾਇਜ਼ ਖਣਨ ਮਾਮਲੇ ‘ਤੇ ਹਾਈ ਕੋਰਟ ਸਖ਼ਤਮੌਕੇ ਦੇ ਨਿਰੀਖਣ ਲਈ ਐਡਵੋਕੇਟ ਕਮਿਸ਼ਨਰ ਨਿਯੁਕਤ, 25 ਮਈ ਨੂੰ ਹੋਵੇਗੀ ਅਗਲੀ ਸੁਣਵਾਈ

News Online
1 Min Read

ਆਪਣਾ ਪੰਜਾਬ ਮੀਡੀਆ : ਸਤਲੁਜ ਦਰਿਆ ਵਿੱਚ ਕਥਿਤ ਨਾਜਾਇਜ਼ ਰੇਤ ਖਣਨ ਅਤੇ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਅਦਾਲਤ ਨੇ ਮੌਕੇ ਦੇ ਨਿਰੀਖਣ ਲਈ ਵਕੀਲ ਨਿਤਿਨ ਕੌਸ਼ਲ ਨੂੰ ਐਡਵੋਕੇਟ ਕਮਿਸ਼ਨਰ ਨਿਯੁਕਤ ਕੀਤਾ ਹੈ।ਪਟੀਸ਼ਨਰਾਂ ਨੇ ਦੋਸ਼ ਲਗਾਇਆ ਕਿ ਨਾਜਾਇਜ਼ ਖਣਨ ਕਾਰਨ ਧੁੱਸੀ ਬੰਨ੍ਹ ਅਤੇ ਸੜਕਾਂ ਨੂੰ ਨੁਕਸਾਨ ਹੋਇਆ ਹੈ, ਜਿਸ ਨਾਲ ਪਿੰਡਾਂ ਦਾ ਸੰਪਰਕ ਪ੍ਰਭਾਵਿਤ ਹੋਇਆ ਅਤੇ ਬੱਚਿਆਂ ਲਈ ਸਕੂਲ ਜਾਣਾ ਮੁਸ਼ਕਲ ਬਣ ਗਿਆ ਹੈ।ਅਦਾਲਤ ਨੇ ਡਿਪਟੀ ਕਮਿਸ਼ਨਰ ਅਤੇ ਐੱਸਪੀ ਨੂੰ ਕਮਿਸ਼ਨਰ ਨਾਲ ਪੂਰਾ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ਹੋਵੇਗੀ।

Share This Article
Leave a Comment

Leave a Reply