ਬੇੜਿਆਂ ਲਈ ‘ਰਾਹ ਦਸੇਰਾ’ ਬਣੀ ਅਮਰੀਕੀ ਟਾਸਕ ਫੋਰਸ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਇਰਾਨ ਦੇ ਕੰਟਰੋਲ ਵਾਲੇ ਹਰਮੁਜ਼ ਜਲ ਮਾਰਗ ਵਿੱਚ ਫਸੇ ਬੇੜਿਆਂ ਨੂੰ ‘ਰਾਹ ਦਿਖਾਉਣ’ ਦੀ ਪਹਿਲ ਸ਼ੁਰੂ ਕੀਤੀ ਹੈ। ਉਧਰ, ਇਰਾਨ ਜੰਗ ਦੇ ਖ਼ਾਤਮੇ ਸਬੰਧੀ ਆਪਣੀ ਸੱਜਰੀ ਤਜਵੀਜ਼ ਬਾਰੇ ਅਮਰੀਕੀ ਜਵਾਬ ਦੀ ਸਮੀਖਿਆ ਕਰ ਰਿਹਾ ਹੈ। ਤਹਿਰਾਨ ਨੇ ਹਾਲਾਂਕਿ ਸਾਫ਼ ਕਰ ਦਿੱਤਾ ਹਰਮੁਜ਼ ਜਲ ਮਾਰਗ ’ਤੇ ਉਸ ਦਾ ਕੰਟਰੋਲ ਬਰਕਰਾਰ ਹੈ ਤੇ ਉਹ ਬੇੜਿਆਂ ਤੋਂ ਰਾਹਦਾਰੀ ਵਸੂਲਣ ਦਾ ਅਮਲ ਜਾਰੀ ਰੱਖੇਗਾ। ਰਾਸ਼ਟਰਪਤੀ ਟਰੰਪ ਵੱਲੋਂ ਇਕ ਦਿਨ ਪਹਿਲਾਂ ਐਲਾਨੇ ‘ਪ੍ਰਾਜੈਕਟ ਫਰੀਡਮ’ ਤਹਿਤ ਜੁਆਇੰਟ ਮੈਰੀਟਾਈਮ ਸੂਚਨਾ ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਨੇ ਦੱਖਣ ਵਿੱਚ ਆਮ ਸ਼ਿਪਿੰਗ ਮਾਰਗਾਂ ਲਈ ‘ਵਧਿਆ ਹੋਇਆ ਸੁਰੱਖਿਆ ਖੇਤਰ’ ਬਣਾਇਆ ਹੈ ਤੇ ਮਲਾਹਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਅਨੁਮਾਨਿਤ ਭਾਰੀ ਆਵਾਜਾਈ ਕਰ ਕੇ’ ਓਮਾਨ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ। ਇਹ ਜਲ ਮਾਰਗ ਇਰਾਨ ਤੇ ਓਮਾਨ ਦੇ ਖੇਤਰਾਂ ਵਿਚਾਲੇ ਹੈ।

Share This Article
Leave a Comment

Leave a Reply