ਆਪਣਾ ਪੰਜਾਬ ਮੀਡੀਆ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ‘ਬਰੋਟਾ’ ਗੀਤ ਨੇ ਵਿਸ਼ਵ ਭਰ ਵਿਚ ਧੂੰਮਾਂ ਪਾ ਦਿੱਤੀਆਂ ਹਨ। ਇਸ ਗੀਤ ਨੇ YouTube ਵਿਚ ਸੁਣੇ ਜਾਣ ਵਾਲੇ ਗੀਤ ਦੇ ਮਾਮਲੇ ਵਿਚ ਰਿਕਾਰਡ ਕਾਇਮ ਕਰ ਦਿੱਤਾ ਹੈ। ਇਹ ਗੀਤ 28 ਨਵੰਬਰ 2025 ਨੂੰ ਜਾਰੀ ਕੀਤਾ ਗਿਆ ਸੀ ਤੇ ਇਸ ਗੀਤ ਨੂੰ ਯੂ ਟਿਊਬ ’ਤੇ 100,769,795 ਲੋਕਾਂ ਵਲੋਂ ਸੁਣਿਆ ਗਿਆ ਹੈ ਅਤੇ 10,093,881 ਜਣਿਆਂ ਨੇ ਕੁਮੈਂਟ ਵੀ ਕੀਤੇ ਹਨ। ਇਹ ਗੀਤ ਸੁਣਨ ਤੇ ਕੁਮੈਂਟਾਂ ਦੇ ਮਾਮਲੇ ਵਿਚ ਵਿਸ਼ਵ ਭਰ ਵਿਚ ਦੂਸਰੇ ਸਥਾਨ ’ਤੇ ਪਹੁੰਚ ਗਿਆ ਹੈ।ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵੀ ਜਲਦ ਜਾਰੀ ਹੋਵੇਗਾ।
ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ’ਤੇ ਦਿੰਦਿਆਂ ਦੱਸਿਆ ਗਿਆ ਹੈ ਕਿ ਜਲਦ ਹੀ ਸੰਗੀਤ ਜਗਤ ਵਿਚ ਨਵਾਂ ਧਮਾਕਾ ਹੋਵੇਗਾ। ਦੱਸਣਾ ਬਣਦਾ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਪਿੰਡ ਜਵਾਹਰਕੇ ਵਿਚ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਉਸ ਦੇ ਦਰਜਨ ਦੇ ਕਰੀਬ ਗੀਤ ਜਾਰੀ ਹੋਏ ਹਨ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ।ਬਰੋਟਾ’ ਸਿਰਫ਼ ਵਿਊਜ਼ ਦੇ ਮਾਮਲੇ ਵਿੱਚ ਹੀ ਨਹੀਂ, ਸਗੋਂ ‘ਯੂਟਿਊਬ ਮਿਊਜ਼ਿਕ ਗਲੋਬਲ ਚਾਰਟ’ ‘ਤੇ ਲਗਾਤਾਰ ਕਈ ਹਫ਼ਤਿਆਂ ਤੱਕ ਟੌਪ 5 ਵਿੱਚ ਰਹਿਣ ਵਾਲਾ ਪਹਿਲਾ ਪੰਜਾਬੀ ਗੀਤ ਬਣ ਗਿਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਦੇ ਮਹਿਜ਼ ਕੁਝ ਘੰਟਿਆਂ ਵਿੱਚ ਹੀ ਇਸ ਨੇ ‘ਸਭ ਤੋਂ ਤੇਜ਼ 1 ਮਿਲੀਅਨ ਲਾਈਕਸ’ ਪ੍ਰਾਪਤ ਕਰਨ ਦਾ ਰਿਕਾਰਡ ਵੀ ਬਣਾਇਆ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਨੂੰ ਸੁਣਨ ਵਾਲਿਆਂ ਵਿੱਚ ਸਿਰਫ਼ ਭਾਰਤੀ ਹੀ ਨਹੀਂ, ਸਗੋਂ ਅਮਰੀਕਾ, ਕੈਨੇਡਾ ਅਤੇ ਇਰਾਨ ਵਰਗੇ ਦੇਸ਼ਾਂ ਦੇ ਸਰੋਤੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ।

