ਰਾਣਾ ਬਲਾਚੌਰੀਆ ਕਤਲ ਕੇਸ ਦਾ ਮੁੱਖ ਸ਼ੂਟਰ ਪੁਲੀਸ ਮੁਕਾਬਲੇ ’ਚ ਢੇਰ

News Online
3 Min Read


ਆਪਣਾ ਪੰਜਾਬ ਮੀਡੀਆ: ਗੈਂਗਸਟਰਾਂ ਅਤੇ ਸੰਗਠਿਤ ਅਪਰਾਧਾਂ ’ਤੇ ਕਾਬੂ ਪਾਉਣ ਲਈ ਜਾਰੀ ਪੰਜਾਬ ਪੁਲੀਸ ਦੇ ‘ਅਪਰੇਸ਼ਨ ਕਲੀਨ’ ਤਹਿਤ ਅੱਜ ਸਵੇਰੇ ਮੋਹਾਲੀ ਜ਼ਿਲ੍ਹੇ ਦੇ ਖਰੜ ਨੇੜੇ ਹੋਏ ਇੱਕ ਮੁਕਾਬਲੇ ਵਿੱਚ ਬਦਨਾਮ ਸ਼ੂਟਰ ਕਰਨ ਪਾਠਕ ਉਰਫ਼ ਕਰਨ ਡਿਫਾਲਟਰ ਨੂੰ ਢੇਰ ਕੀਤਾ ਗਿਆ ਹੈ। 23 ਸਾਲਾ ਕਰਨ,ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਦਾ ਸੀ,ਕਬੱਡੀ ਪ੍ਰਮੋਟਰ ਅਤੇ ਖਿਡਾਰੀ ਰਾਣਾ ਬਲਾਚੌਰੀਆ (ਕੰਵਰ ਦਿਗਵਿਜੇ ਸਿੰਘ) ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਅਤੇ ਮੁੱਖ ਸ਼ੂਟਰ ਸੀ।


ਬਲਾਚੌਰੀਆ ਦੀ 15 ਦਸੰਬਰ ਦੀ ਸ਼ਾਮ ਨੂੰ ਸੋਹਾਣਾ ਦੇ ਸੈਕਟਰ 79 ਵਿੱਚ ਇੱਕ ਟੂਰਨਾਮੈਂਟ ਦੌਰਾਨ ਵਿਦੇਸ਼ੀ ਹੈਂਡਲਰਾਂ ਨਾਲ ਜੁੜੀ ਗੈਂਗਵਾਰ ਦੀ ਦੁਸ਼ਮਣੀ ਕਾਰਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।Punjab ਰਾਣਾ ਬਲਾਚੌਰੀਆ ਕਤਲ ਕੇਸ ਦਾ ਮੁੱਖ ਸ਼ੂਟਰ ਪੁਲੀਸ ਮੁਕਾਬਲੇ ’ਚ ਢੇਰਗੈਂਗਸਟਰਾਂ ਅਤੇ ਸੰਗਠਿਤ ਅਪਰਾਧਾਂ ’ਤੇ ਕਾਬੂ ਪਾਉਣ ਲਈ ਜਾਰੀ ਪੰਜਾਬ ਪੁਲੀਸ ਦੇ ‘ਅਪਰੇਸ਼ਨ ਕਲੀਨ’ ਤਹਿਤ ਅੱਜ ਸਵੇਰੇ ਮੋਹਾਲੀ ਜ਼ਿਲ੍ਹੇ ਦੇ ਖਰੜ ਨੇੜੇ ਹੋਏ ਇੱਕ ਮੁਕਾਬਲੇ ਵਿੱਚ ਬਦਨਾਮ ਸ਼ੂਟਰ ਕਰਨ ਪਾਠਕ ਉਰਫ਼ ਕਰਨ ਡਿਫਾਲਟਰ ਨੂੰ ਢੇਰ ਕੀਤਾ ਗਿਆ ਹੈ।


ਗੈਂਗਸਟਰਾਂ ਅਤੇ ਸੰਗਠਿਤ ਅਪਰਾਧਾਂ ’ਤੇ ਕਾਬੂ ਪਾਉਣ ਲਈ ਜਾਰੀ ਪੰਜਾਬ ਪੁਲੀਸ ਦੇ ‘ਅਪਰੇਸ਼ਨ ਕਲੀਨ’ ਤਹਿਤ ਅੱਜ ਸਵੇਰੇ ਮੋਹਾਲੀ ਜ਼ਿਲ੍ਹੇ ਦੇ ਖਰੜ ਨੇੜੇ ਹੋਏ ਇੱਕ ਮੁਕਾਬਲੇ ਵਿੱਚ ਬਦਨਾਮ ਸ਼ੂਟਰ ਕਰਨ ਪਾਠਕ ਉਰਫ਼ ਕਰਨ ਡਿਫਾਲਟਰ ਨੂੰ ਢੇਰ ਕੀਤਾ ਗਿਆ ਹੈ। 23 ਸਾਲਾ ਕਰਨ,ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਦਾ ਸੀ,ਕਬੱਡੀ ਪ੍ਰਮੋਟਰ ਅਤੇ ਖਿਡਾਰੀ ਰਾਣਾ ਬਲਾਚੌਰੀਆ (ਕੰਵਰ ਦਿਗਵਿਜੇ ਸਿੰਘ) ਦੇ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਅਤੇ ਮੁੱਖ ਸ਼ੂਟਰ ਸੀ।


ਬਲਾਚੌਰੀਆ ਦੀ 15 ਦਸੰਬਰ ਦੀ ਸ਼ਾਮ ਨੂੰ ਸੋਹਾਣਾ ਦੇ ਸੈਕਟਰ 79 ਵਿੱਚ ਇੱਕ ਟੂਰਨਾਮੈਂਟ ਦੌਰਾਨ ਵਿਦੇਸ਼ੀ ਹੈਂਡਲਰਾਂ ਨਾਲ ਜੁੜੀ ਗੈਂਗਵਾਰ ਦੀ ਦੁਸ਼ਮਣੀ ਕਾਰਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।


ਸੁਤਰਾਂ ਨੇ ਦੱਸਿਆ ਕਿ ਕਰਨ ਡਿਫਾਲਟਰ,ਜਿਸ ਨੂੰ ਕੋਲਕਾਤਾ ਵਿੱਚ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ,ਨੇ ਕਥਿਤ ਤੌਰ ‘ਤੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪੁਲੀਸ ’ਤੇ ਗੋਲੀਆਂ ਵੀ ਚਲਾਈਆਂ ਸਨ। ਪੰਜਾਬ ਪੁਲੀਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਅੱਜ ਤੜਕੇ ਪੁਲੀਸ ਟੀਮ ਨਾਲ ਹੋਏ ਮੁਕਾਬਲੇ ਵਿੱਚ ਉਸਦੀ ਮੌਤ ਹੋ ਗਈ। ਬੁਲਾਰੇ ਨੇ ਦੱਸਿਆ ਕਿ ਹਥਿਆਰਾਂ ਦੀ ਬਰਾਮਦਗੀ ਅਤੇ ਸਾਥੀਆਂ ਦੀ ਭਾਲ ਸਮੇਤ ਹੋਰ ਵੇਰਵਿਆਂ ਦੀ ਸੂਚਨਾ ਜਲਦ ਸਾਂਝੀ ਕੀਤੀ ਜਾਵੇਗੀ।

Share This Article
Leave a Comment

Leave a Reply