ਵੱਡੇ ਡਿਫਾਲਟਰ ਕਿਸਾਨਾਂ ਦੀ ਜ਼ਮੀਨ ਨਿਲਾਮੀ ਲਈ ਤਰੀਕਾਂ ਤੈਅ

News Online
2 Min Read

ਆਪਣਾ ਪੰਜਾਬ ਮੀਡੀਆ : ਖੇਤੀ ਵਿਕਾਸ ਬੈਂਕਾਂ ਨੇ ਅੱਜ ਪੰਜਾਬ ਦੇ 113 ਵੱਡੇ ਕਿਸਾਨਾਂ ਦੀ ਜ਼ਮੀਨ ਨਿਲਾਮੀ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਨ੍ਹਾਂ ਬੈਂਕਾਂ ਨੇ 20 ਏਕੜ ਤੋਂ ਵੱਧ ਦੀ ਮਾਲਕੀ ਵਾਲੇ ਡਿਫਾਲਟਰਾਂ ਦੀ ਜ਼ਮੀਨ ਨਿਲਾਮੀ ਦੀਆਂ ਤਰੀਕਾਂ ਨਿਰਧਾਰਿਤ ਕੀਤੀਆਂ ਹਨ। ਐਤਕੀਂ ਵਿਸਾਖੀ ’ਤੇ ਪਿੰਡਾਂ ਦੀਆਂ ਸੱਥਾਂ ਵਿੱਚ ਡਿਫਾਲਟਰਾਂ ਦੇ ਕੰਧ ਪੋਸਟਰ ਲੱਗਣਗੇ। ਇਸ ਦੌਰਾਨ ਕਿਸਾਨ ਯੂਨੀਅਨਾਂ ਨੇ ਧਨਾਢ ਕਿਸਾਨਾਂ ਦੀ ਪਿੱਠ ਪੂਰਨ ਤੋਂ ਕਿਨਾਰਾ ਕਰ ਲਿਆ ਹੈ ਜਿਸ ਮਗਰੋਂ ਪੰਜਾਬ ਸਰਕਾਰ ਲਈ ਰਾਹ ਪੱਧਰਾ ਹੋ ਗਿਆ ਹੈ।

ਖੇਤੀ ਵਿਕਾਸ ਬੈਂਕ ਬੰਗਾ ਨੇ ਇੱਕ ਕਿਸਾਨ ਦੀ ਜ਼ਮੀਨ ਨਿਲਾਮੀ ਲਈ 24 ਮਾਰਚ ਦੀ ਤਰੀਕ ਤੈਅ ਕੀਤੀ ਸੀ; ਹਾਲਾਂਕਿ ਸਮਾਜਿਕ ਡਰੋਂ ਇਹ ਵੱਡਾ ਕਿਸਾਨ ਅੱਜ ਬੈਂਕ ’ਚ 2.90 ਲੱਖ ਰੁਪਏ ਭਰ ਗਿਆ ਹੈ ਅਤੇ ਬਾਕੀ ਰਕਮ ਨਿਲਾਮੀ ਦੀ ਤਰੀਕ ਤੋਂ ਪਹਿਲਾਂ ਭਰਨ ਦਾ ਵਾਅਦਾ ਕਰ ਗਿਆ ਹੈ। ਖੇਤੀ ਵਿਕਾਸ ਬੈਂਕ ਸੁਲਤਾਨਪੁਰ ਲੋਧੀ ਨੇ ਤਿੰਨ ਵੱਡੇ ਕਿਸਾਨਾਂ ਦੀ ਜ਼ਮੀਨ ਵਿਸਾਖੀ ਵਾਲੇ ਦਿਨ ਨਿਲਾਮ ਕਰਨ ਦੀ ਤਰੀਕ ਰੱਖੀ ਹੈ।ਬੈਂਕਾਂ ਦੇ ਅਧਿਕਾਰੀ ਸਬੰਧਤ ਪਿੰਡਾਂ ਦੇ ਗੁਰੂ ਘਰਾਂ ’ਚ ਡਿਫਾਲਟਰ ਕਿਸਾਨਾਂ ਦੀ ਜ਼ਮੀਨ ਨਿਲਾਮੀ ਦੀ ਮੁਨਿਆਦੀ ਕਰਾਉਣਗੇ। ਪਿੰਡਾਂ ’ਚ ਕੰਧ ਪੋਸਟਰ ਲਾਉਣ ਤੋਂ ਇਲਾਵਾ ਮੁਨਿਆਦੀ ਲਈ ਢੋਲ ਵੀ ਵਜਾਉਣਗੇ। ਖੇਤੀ ਵਿਕਾਸ ਬੈਂਕ ਜਲਾਲਾਬਾਦ ਵੱਲੋਂ 24 ਵੱਡੇ ਕਿਸਾਨਾਂ ਦੀ ਜ਼ਮੀਨ ਨਿਲਾਮੀ 30 ਅਪਰੈਲ ਤੋਂ ਲੈ ਕੇ 26 ਮਈ ਤੱਕ ਕਰਾਈ ਜਾਣੀ ਹੈ; ਅਬੋਹਰ ਬੈਂਕ ਨੇ ਅੱਠ ਕਿਸਾਨਾਂ ਦੀ ਜ਼ਮੀਨ ਨਿਲਾਮੀ 30 ਮਾਰਚ ਨੂੰ ਕਰਾਉਣੀ ਹੈ। ਖੇਤੀ ਵਿਕਾਸ ਬੈਂਕ ਮੁਕਤਸਰ ਦੇ 13 ਡਿਫਾਲਟਰਾਂ ਦੀ ਜ਼ਮੀਨ ਨਿਲਾਮੀ 10 ਅਪਰੈਲ ਤੋਂ 21 ਅਪਰੈਲ ਦਰਮਿਆਨ ਹੋਵੇਗੀ।

Share This Article
Leave a Comment

Leave a Reply