ਮੌਤ ਦੀਆਂ ਅਫ਼ਵਾਹਾਂ ਦਰਮਿਆਨ ਇਰਾਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ‘ਲੱਭ ਕੇ ਮਾਰਨ’ ਦੀ ਖਾਧੀ ਸਹੁੰ

News Online
1 Min Read

ਆਪਣਾ ਪੰਜਾਬ ਮੀਡੀਆ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹੱਤਿਆ ਬਾਰੇ ਸੋਸ਼ਲ ਮੀਡੀਆ ’ਤੇ ਫੈਲੀਆਂ ਅਫ਼ਵਾਹਾਂ ਨੂੰ ਉਨ੍ਹਾਂ ਦੇ ਦਫ਼ਤਰ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨੇਤਨਯਾਹੂ ਬਿਲਕੁਲ ‘ਠੀਕ’ ਹਨ ਅਤੇ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਮਹਿਜ਼ ‘ਫੇਕ ਨਿਊਜ਼’ (ਝੂਠੀਆਂ ਖ਼ਬਰਾਂ) ਹਨ।

ਦਰਅਸਲ, ਇਹ ਅਫ਼ਵਾਹਾਂ ਉਸ ਵੇਲੇ ਤੇਜ਼ ਹੋਈਆਂ ਜਦੋਂ ਨੇਤਨਯਾਹੂ ਵੱਲੋਂ ਜਾਰੀ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ‘AI-generated’ (ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਬਣੀ) ਕਰਾਰ ਦਿੱਤਾ। ਦਾਅਵਾ ਕੀਤਾ ਗਿਆ ਕਿ ਵੀਡੀਓ ਵਿੱਚ ਨੇਤਨਯਾਹੂ ਦੇ ਸੱਜੇ ਹੱਥ ਦੀਆਂ ਛੇ ਉਂਗਲਾਂ ਦਿਖਾਈ ਦੇ ਰਹੀਆਂ ਹਨ, ਜੋ ਕਿ ‘ਏਆਈ ਗਲਿੱਚ’ ਦਾ ਸੰਕੇਤ ਹੈ। ਅਮਰੀਕੀ ਟਿੱਪਣੀਕਾਰ ਕੈਂਡਿਸ ਓਵੇਨਸ ਸਮੇਤ ਕਈ ਵੱਡੀਆਂ ਸ਼ਖ਼ਸੀਅਤਾਂ ਨੇ ਸਵਾਲ ਚੁੱਕੇ ਕਿ ਪ੍ਰਧਾਨ ਮੰਤਰੀ ਕਿੱਥੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਵੱਲੋਂ ‘ਨਕਲੀ ਵੀਡੀਓ’ ਕਿਉਂ ਜਾਰੀ ਕੀਤੇ ਜਾ ਰਹੇ ਹਨ।

Share This Article
Leave a Comment

Leave a Reply