ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਨਾਲ ਭਾਰਤ ਦੇ ਨੇੜਲੇ ਸਬੰਧਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਨਮ ਉਸੇ ਦਿਨ ਹੋਇਆ ਸੀ, ਜਦੋਂ ਭਾਰਤ ਨੇ ਇਜ਼ਰਾਈਲ ਨੂੰ ਰਸਮੀ ਮਾਨਤਾ ਦਿੱਤੀ ਸੀ। ਉਹ ਉਸ ਧਰਤੀ ’ਤੇ ਵਾਪਸ ਆ ਕੇ ਬਹੁਤ ਖੁਸ਼ ਹਨ ਜਿਸ ਵੱਲ ਉਹ ਹਮੇਸ਼ਾ ਖਿੱਚੇ ਜਾਂਦੇ ਹਨ।
ਇਜ਼ਰਾਇਲੀ ਸੰਸਦ ‘ਨੈਸਟ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੇ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਇਜ਼ਰਾਇਲੀ ਲੋਕਾਂ ਨਾਲ ਡੂੰਘੀ ਸੰਵੇਦਨਾ ਜਤਾਈ। ਉਨ੍ਹਾਂ ਕਿਹਾ ਕਿ ਅਤਿਵਾਦ ਦੇ ਟਾਕਰੇ ਲਈ ਮਜ਼ਬੂਤ ਤੇ ਤਾਲਮੇਲ ਵਾਲੀ ਆਲਮੀ ਕਾਰਵਾਈ ਦੀ ਲੋੜ ਹੈ, ਕਿਉਂਕਿ ਅਤਿਵਾਦ ਹਰੇਕ ਥਾਂ ਅਮਨ-ਸ਼ਾਂਤੀ ਲਈ ਵੱਡੀ ਵੰਗਾਰ ਹੈ। ਉਨ੍ਹਾਂ ਨੂੰ ਦੋਵਾਂ ਮੁਲਕਾਂ ਦਰਮਿਆਨ ਰਣਨੀਤਕ ਰਿਸ਼ਤਿਆਂ ਦੀ ਮਜ਼ਬੂਤੀ ਲਈ ‘ਸਪੀਕਰ ਆਫ਼ ਦਿ ਨੈਸਟ ਮੈਡਲ’ ਨਾਲ ਨਿਵਾਜਿਆ ਗਿਆ।
ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਇਲੀ ਸੰਸਦ ‘ਨੈਸਟ’ ਨੂੰ ਕੀਤਾ ਸੰਬੋਧਨ
Leave a Comment

