ਬਿਕਰਮ ਮਜੀਠੀਆ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ

News Online
1 Min Read

ਆਪਣਾ ਪੰਜਾਬ ਮੀਡੀਆ : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ Bikram Singh Majithia ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਇਹ ਧਮਕੀ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਭੇਜੀ ਗਈ।ਸੂਤਰਾਂ ਅਨੁਸਾਰ ਸੁਨੇਹੇ ਵਿੱਚ ਮਜੀਠੀਆ ਨੂੰ ਡਰਾਉਣੀ ਚੇਤਾਵਨੀ ਦਿੱਤੀ ਗਈ ਅਤੇ ਹਮਲੇ ਦਾ ਸੰਕੇਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਮਿਲੀਆਂ ਧਮਕੀਆਂ ਵੀ ਇਸੇ ਸ਼ੱਕੀ ਨੰਬਰ ਨਾਲ ਜੁੜੀਆਂ ਹੋਈਆਂ ਸਨ।
ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੁਨੇਹੇ ਦੇ ਮੂਲ ਸਰੋਤ ਤੇ ਸੰਭਾਵਿਤ ਨੈੱਟਵਰਕ ਦਾ ਪਤਾ ਲਗਾਇਆ ਜਾ ਰਿਹਾ ਹੈ।ਅਧਿਕਾਰੀ ਇਹ ਵੀ ਜਾਂਚ ਰਹੇ ਹਨ ਕਿ ਕੀ ਨੰਬਰ ਦੀ ਅਸਲ ਲੋਕੇਸ਼ਨ ਛੁਪਾਉਣ ਲਈ ਡਿਜੀਟਲ ਟੂਲਾਂ ਦੀ ਵਰਤੋਂ ਕੀਤੀ ਗਈ ਹੈ।

Share This Article
Leave a Comment

Leave a Reply