ਅਗਲੇ ਮਹੀਨੇ ਅਮਰੀਕਾ ਆ ਰਹੇ ਹਨ ਮੋਦੀ Latest USA News in Punjabi

News Online
2 Min Read

Latest USA News in Punjabi ਯੂਐੱਨਜੀਏ ਦੇ ਸਤੰਬਰ ਵਿਚ ਹੋਣ ਵਾਲੇ ਸਾਲਾਨਾ ਉੱਚ ਪੱਧਰੀ ਇਜਲਾਸ ਨੂੰ ਕਰਨਗੇ ਸੰਬੋਧਨ ਅਗਲੇ ਮਹੀਨੇ ਅਮਰੀਕਾ ਆ ਰਹੇ ਹਨ ਮੋਦੀ

ਸੰਯੁਕਤ ਰਾਸ਼ਟਰ ਵੱਲੋਂ ਜਾਰੀ ਬੁਲਾਰਿਆਂ ਦੀ ਅਸਥਾਈ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ  ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ ਸਤੰਬਰ ਵਿਚ ਹੋਣ ਵਾਲੇ ਸਾਲਾਨਾ ਉੱਚ ਪੱਧਰੀ ਇਜਲਾਸ ਨੂੰ ਸੰਬੋਧਨ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸਦੇ ਤਹਿਤ ਅਗਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਆਉਣਗੇ । ਯੂਐੱਨਜੀਏ ਦਾ 80ਵਾਂ ਸੈਸ਼ਨ 9 ਸਤੰਬਰ ਨੂੰ ਸ਼ੁਰੂ ਹੋਵੇਗਾ। ਉੱਚ-ਪੱਧਰੀ ਆਮ ਬਹਿਸ 23-29 ਸਤੰਬਰ ਤੱਕ ਚੱਲੇਗੀ, ਜਿਸ ਵਿੱਚ ਬ੍ਰਾਜ਼ੀਲ ਸੈਸ਼ਨ ਦਾ ਰਵਾਇਤੀ ਪਹਿਲਾ ਤੇ ਅਮਰੀਕਾ ਦੂਜਾ ਬੁਲਾਰਾ ਹੋਵੇਗਾ।

26 ਸਤੰਬਰ ਨੂੰ ਹੋਵੇਗਾ ਪ੍ਰਧਾਨ ਮੰਤਰੀ ਦਾ ਭਾਸ਼ਣ

ਜਨਰਲ ਬਹਿਸ 23-29 ਸਤੰਬਰ ਤੱਕ ਚੱਲੇਗੀ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ doland trump 23 ਸਤੰਬਰ ਨੂੰ ਆਗੂਆਂ ਨੂੰ ਸੰਬੋਧਨ ਕਰਨਗੇ। ਬੁਲਾਰਿਆਂ ਦੀ ਆਰਜ਼ੀ ਸੂਚੀ ਮੁਤਾਬਕ, ਭਾਰਤ ਦੇ ‘ਸਰਕਾਰ ਮੁਖੀ’ 26 ਸਤੰਬਰ ਦੀ ਸਵੇਰ ਨੂੰ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸੇ ਦਿਨ ਇਜ਼ਰਾਈਲ, ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਰਕਾਰਾਂ ਦੇ ਮੁਖੀ ਵੀ UNGA ਦੀ ਆਮ ਬਹਿਸ ਨੂੰ ਸੰਬੋਧਨ ਕਰਨਗੇ।

ਸੰਯੁਕਤ ਰਾਸ਼ਟਰ ਦੇ ਮੰਚ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਬਾਰੇ ਤੁਹਾਡਾ ਕੀ ਖਿਆਲ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸ ਵਿਸ਼ੇ ‘ਤੇ ਗੱਲ ਕਰਨੀ ਚਾਹੀਦੀ ਹੈ? ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ।

#ਨਰਿੰਦਰਮੋਦੀ #ਸੰਯੁਕਤਰਾਸ਼ਟਰ #ਅਮਰੀਕਾ #ਡੋਨਾਲਡਟਰੰਪ #ਯੂਐੱਨਜੀਏ #NarendraModi #UNGA #USA #DonaldTrump #BreakingNews

Share This Article
Leave a Comment

Leave a Reply