IPL Match Today: ਈਡਨ ਗਾਰਡਨਜ਼ ’ਚ ਅੱਜ KKR ਅਤੇ Punjab Kings ਦਰਮਿਆਨ ਮੁਕਾਬਲਾ

News Online
1 Min Read

ਆਪਣਾ ਪੰਜਾਬ ਮੀਡੀਆ : ਨਾਈਟ ਰਾਈਡਰਜ਼ (KKR) ਦੀ ਟੀਮ ਅੱਜ ਆਪਣੇ ਘਰੇਲੂ ਮੈਦਾਨ ਈਡਨ ਗਾਰਡਨਜ਼ ਵਿੱਚ ਪੰਜਾਬ ਕਿੰਗਜ਼ (PBKS) ਦੇ ਖਿਲਾਫ ਉਤਰੇਗੀ, ਜਿੱਥੇ ਉਸ ਦੀ ਕੋਸ਼ਿਸ਼ ਲਗਾਤਾਰ ਹੋ ਰਹੀਆਂ ਹਾਰਾਂ ਦੇ ਸਿਲਸਿਲੇ ਨੂੰ ਰੋਕਣ ਦੀ ਹੋਵੇਗੀ। 2024 ਦੀ ਚੈਂਪੀਅਨ ਰਹਿ ਚੁੱਕੀ ਕੇ.ਕੇ.ਆਰ. ਇਸ ਸਮੇਂ ਗਲਤ ਰਣਨੀਤੀਆਂ ਅਤੇ ਸੱਟਾਂ ਕਾਰਨ ਬੇਹੱਦ ਦਬਾਅ ਵਿੱਚ ਹੈ। ਟੀਮ ਵੱਲੋਂ ਸ਼੍ਰੇਅਸ ਅਈਅਰ ਨੂੰ ਰਿਲੀਜ਼ ਕਰਨ ਦਾ ਫੈਸਲਾ ਉਨ੍ਹਾਂ ’ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਅਈਅਰ ਨੇ ਹੁਣ ਪੰਜਾਬ ਕਿੰਗਜ਼ ਨੂੰ ਇੱਕ ਮਜ਼ਬੂਤ ਟੀਮ ਵਜੋਂ ਸਥਾਪਿਤ ਕਰ ਦਿੱਤਾ ਹੈ।

ਅਜਿੰਕਿਆ ਰਹਾਣੇ ਦੀ ਕਪਤਾਨੀ ਹੇਠ ਕੇ.ਕੇ.ਆਰ. ਦਾ ਬੱਲੇਬਾਜ਼ੀ ਕ੍ਰਮ ਖਿੰਡਿਆ ਹੋਇਆ ਜਾਪ ਰਿਹਾ ਹੈ ਅਤੇ ਸੁਨੀਲ ਨਾਰਾਇਣ ਵਰਗੇ ਦਿੱਗਜ ਖਿਡਾਰੀਆਂ ਦੀ ਫਾਰਮ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਮੁਸਤਾਫਿਜ਼ੁਰ ਰਹਿਮਾਨ ਅਤੇ ਹਰਸ਼ਿਤ ਰਾਣਾ ਵਰਗੇ ਤੇਜ਼ ਗੇਂਦਬਾਜ਼ਾਂ ਦੀ ਗੈਰ-ਮੌਜੂਦਗੀ ਨੇ ਟੀਮ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।

Share This Article
Leave a Comment

Leave a Reply