ਆਪਣਾ ਪੰਜਾਬ ਮੀਡੀਆ : ਭਾਰਤੀ ਜਨਤਾ ਪਾਰਟੀ ਨੇ ਸ਼ਨਿੱਚਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇੱਥੇ ਲੋਧੀ ਐਸਟੇਟ ਵਿੱਚ ਅਲਾਟ ਕੀਤੇ ਗਏ ਨਵੇਂ ਬੰਗਲੇ ਦੇ ਮੁੱਦੇ ‘ਤੇ ਘੇਰਿਆ। ਭਾਜਪਾ ਨੇ ਇਸ ਨੂੰ “ਸ਼ੀਸ਼ ਮਹਿਲ 2 ਦਾ ਨਾਮ ਦਿੱਤਾ ਹੈ ਅਤੇ ਦੋਸ਼ ਲਾਇਆ ਹੈ ਕਿ ਇਸ ਵਿੱਚ ਸਹੂਲਤਾਂ ਬਣਾਉਣ ਲਈ ਨਿੱਜੀ ਪੈਸਾ ਖਰਚ ਕੀਤਾ ਗਿਆ ਹੈ।
ਭਾਜਪਾ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਕਿਹਾ ਕਿ ਕੇਜਰੀਵਾਲ ਨੂੰ ਆਲੀਸ਼ਾਨ ਜੀਵਨ ਬਤੀਤ ਕਰਨ ਦੀ ਆਦਤ ਪੈ ਗਈ ਹੈ। ਵਰਮਾ ਨੇ ਕਿਹਾ, “ਦਿੱਲੀ ਦੇ ਵੋਟਰਾਂ ਵੱਲੋਂ ਸ਼ੀਸ਼ ਮਹਿਲ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ, ਉਹ ਪੰਜਾਬ ਚਲੇ ਗਏ, ਜਿੱਥੇ ਉਨ੍ਹਾਂ ਨੇ ਇੱਕ ਬੰਗਲੇ ‘ਤੇ ਕਬਜ਼ਾ ਕਰ ਲਿਆ ਅਤੇ ਹੁਣ ਉਨ੍ਹਾਂ ਨੇ ਲੋਧੀ ਐਸਟੇਟ ਵਿੱਚ ਸ਼ੀਸ਼ ਮਹਿਲ 2 ਤਿਆਰ ਕਰ ਲਿਆ ਹੈ।”

